ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਅਮਿਤਾਭ ਬੱਚਨ ਜਲਦੀ ਹੀ ਤੇਲਗੂ ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਬਿੱਗ ਬੀ ਫਿਲਮ 'ਸਈ ਰਾ ਨਰਸਿਮਹਾ ਰੈੱਡੀ' 'ਚ ਦਿਖਾਈ ਦੇਣਗੇ। ਇਸ 'ਚ ਉਨ੍ਹਾਂ ਦਾ ਕੈਮਿਊ ਰੋਲ ਹੋਵੇਗਾ। ਫਿਲਮ 'ਚ ਬਿੱਗ ਬੀ ਨੇ ਆਪਣੇ ਲੁੱਕ ਨਾਲ ਐਕਸਪੇਰੀਮੈਂਟ ਕੀਤਾ ਹੈ। ਮੂਵੀ ਦੇ ਲੁੱਕ ਪੋਸਟਰ 'ਚ ਉਹ ਸਫੈਦ ਲੰਬੀ ਦਾੜ੍ਹੀ ਅਤੇ ਮੱਥੇ 'ਤੇ ਲੰਬਾ ਟਿੱਕਾ ਲਗਾਏ ਨਜ਼ਰ ਆ ਰਹੇ ਹਨ।
ਬਿੱਗ ਬੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਸੁਦੀਪ ਨ ਲਿਖਿਆ,'''ਰਣ' ਦੀ ਸ਼ੂਟਿੰਗ ਦੇ 10 ਸਾਲ ਬਾਅਦ ਮੈਨੂੰ ਸਭ ਤੋਂ ਵੱਡੇ ਆਈਕਨ ਨਾਲ ਇਕ ਵਾਰ ਫਿਰ ਸਕ੍ਰੀਨ ਸ਼ੇਅਰ ਕਰਨਦ ਦਾ ਮੌਕਾ ਮਿਲਿਆ। ਜਿਨ੍ਹਾਂ ਦਾ ਜ਼ਿਆਦਾਤਰ ਸਮਾਂ ਸਿਨੇਮਾ ਅਤੇ ਸਾਡੇ ਲੋਕਾਂ ਨੂੰ ਐਂਟਰਟੇਨ ਕਰਨ 'ਚ ਲੰਘਦਾ ਹੈ। ਥੈਂਕਊ ਸਈ ਰਾ ਨਰਸਿਮਹਾ ਰੈੱਡੀ, ਰਾਮ ਚਰਣ ਅਤੇ ਡਾਇਰੈਕਟਰ ਸੁਰਿੰਦਰ ਇਨ੍ਹਾਂ ਪਲਾਂ ਨੂੰ ਮੈਨੂੰ ਗਿਫਟ ਕਰਨ ਲਈ। ਥੈਂਕਊ ਸੀਨੀਅਰ ਬੱਚਨ ਸਰ।''

ਦੱਸ ਦੇਈਏ ਕਿ ਫਿਲਮ ਨੂੰ ਤੇਲਗੂ, ਤਾਮਿਲ, ਕੰਨੜ ਤੇ ਮਲਯਾਲਮ 'ਚ ਰਿਲੀਜ਼ ਕੀਤਾ ਜਾਵੇਗਾ। ਫਿਲਮ ਨੂੰ ਸੁਰਿੰਦਰ ਰੈੱਡੀ ਨੇ ਡਾਇਰੈਕਟ ਕੀਤਾ ਹੈ।