FacebookTwitterg+Mail

OMG ਐਕਟਰ ਨੂੰ ਸਿਰ ਦੀ ਸਰਜਰੀ ਕਰਾਉਣੀ ਪਈ ਮਹਿੰਗੀ, ਵੀਡੀਓ ਦੇਖ ਹੋਣਗੇ ਰੌਂਗਟੇ ਖੜ੍ਹੇ

syed sajid hasan hair transplant
06 February, 2018 05:28:52 PM

ਨਵੀਂ ਦਿੱਲੀ(ਬਿਊਰੋ)— ਪਾਕਿਸਤਾਨ ਦੇ ਸੀਨੀਅਰ ਅਦਾਕਾਰ ਸਈਦ ਸਾਜਿਦ ਹਸਨ ਨੂੰ ਹੇਅਰ ਟਰਾਂਸਪਲਾਂਟੇਸ਼ਨ (ਸਿਰ ਦੀ ਸਰਜਰੀ) ਦੇ ਖੌਫਨਾਕ ਤਜ਼ਰਬੇ ਦਾ ਸਾਹਮਣੇ ਕਰਨਾ ਪਿਆ। ਖਬਰ ਮੁਤਾਬਕ ਹਸਨ ਨੇ ਵੀਡੀਓ ਰਾਹੀਂ ਕਿਹਾ ਕਿ ਉਨ੍ਹਾਂ ਦੇ ਇਕ ਫੈਮਿਲੀ ਡਾਕਟਰ ਉਨ੍ਹਾਂ ਨੂੰ ਪਿਛਲੇ 9 ਸਾਲ ਤੋਂ ਹੇਅਰ ਟਰਾਂਸਪਲਾਂਟੇਸ਼ਨ ਕਰਨ ਦੀ ਸਿਫਾਰਿਸ਼ ਕਰ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਦੀ ਗੱਲ ਨੂੰ ਮੰਨਦੇ ਹੋਏ 2 ਮਹੀਨੇ ਪਹਿਲਾਂ ਹੇਅਰ ਟਰਾਂਸਪਲਾਂਟੇਸ਼ਨ ਕਰਵਾ ਲਿਆ। ਉਨ੍ਹਾਂ ਦੱਸਿਆ ਕਿ ਇਸ ਦੇ ਅਗਲੇ ਦਿਨ ਹੀ ਉਹ ਬੀਮਾਰ ਹੋ ਗਏ। ਉਨ੍ਹਾਂ ਦੇ ਸਿਰ ਨੂੰ ਇਨਫੈਕਸ਼ਨ ਹੋ ਗਿਆ ਤੇ ਲਗਭਗ 10 ਦਿਨ ਤੱਕ ਤੇਜ਼ ਬੁਖਾਰ ਰਿਹਾ।

ਉਨ੍ਹਾਂ ਨੇ ਕਿਹਾ ਕਿ ਡਾਕਟਰ ਉਨ੍ਹਾਂ ਨੂੰ ਲਗਾਤਾਰ ਦਿਲਾਸਾ ਦਿਵਾਉਂਦੇ ਰਿਹਾ ਕਿ ਸਭ ਠੀਕ ਹੈ ਤੇ ਇਹ ਇਕ ਆਮ ਪ੍ਰਕਿਰਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਿਰ 'ਚ ਜ਼ਖਮ ਵੱਧ ਗਏ ਹਨ। ਡਾਕਟਰ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਸਰੀਰਕ ਤੇ ਵਪਾਰਕ ਪਰੇਸ਼ਾਨੀ ਚੁੱਕਣੀ ਪੈ ਰਹੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਜਾਗਰੁਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗਲਤ ਡਾਕਟਰ ਕੋਲ੍ਹ ਜਾਣ 'ਤੇ ਇਹ ਹੋ ਸਕਦਾ ਹੈ।


Tags: Pakistani ActorSyed Sajid HasanHair TransplantVideo Viral ਸਈਦ ਸਾਜਿਦ ਹਸਨ ਹੇਅਰ ਟਰਾਂਸਪਲਾਂਟੇਸ਼ਨ

Edited By

Chanda Verma

Chanda Verma is News Editor at Jagbani.