ਲੰਡਨ— ਅਮਰੀਕਨ ਅਭਿਨੇਤਾ ਸਿਲਵੇਸਟਰ ਨੇ ਆਪਣੀ ਜ਼ਿੰਦਗੀ 'ਚ ਕਾਫੀ ਗਰੀਬੀ ਦੇਖੀ ਹੈ। 'ਰਾਕੀ' ਅਤੇ 'ਰੈਮਬੋ' ਵਰਗੀਆਂ ਸੁਪਰਹਿੱਟ ਐਕਸ਼ਨ ਫਿਲਮ ਦੇਣ ਵਾਲੇ ਸਿਲਵੇਸਟਰ ਕੈਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਕਾਫੀ ਸੰਘਰਸ਼ ਕਰਾ ਪਿਆ। ਇਥੋਂ ਤੱਕ ਇਕ ਵਾਰ ਉਸ ਕੋਲ ਘਰ ਦਾ ਕਿਰਾਇਆ ਦੇਣ ਲਈ ਵੀ ਪੇਸੈ ਨਹੀਂ ਸੀ, ਜਿਸ ਦੀ ਵਜ੍ਹਾ ਨਾਲ ਉਸ ਨੂੰ ਬੇਘਰ ਹੋਣਾ ਪਿਆ।
ਤਿੰਨ ਰਾਤਾਂ ਉਸ ਨੇ ਨਿਊਯਾਰਕ ਬੱਸ ਸਟੈਂਡ 'ਤੇ ਗੁਜਾਰੀਆ। ਉਸ ਕੋਲ ਖਾਣਾ ਖਾਣ ਤੱਕ ਦੇ ਪੇਸੈ ਨਹੀਂ ਸਨ। ਮਜ਼ਬੂਰੀ 'ਚ ਉਸ ਮੇ ਆਪਣਾ ਕੁੱਤਾ '' 40 ਡਾਲਰਾਂ (2500 ਰੁਪਏ) 'ਚ ਵੇਚਣਾ ਪਿਆ ਸੀ। ਹਾਲਾਂਕਿ ਅੱਜ ਉਸ ਕੋਲ 400 ਮਿਲੀਅਨ ਡਾਲਰ (2594 ਕੋਰੜ) ਦੀ ਸੰਪਤੀ ਹੈ।
ਦੱਸ ਦਈਏ ਕਿ ਉਸ ਕੋਲ ਨਾ ਤਾਂ ਕੁਦ ਦੇ ਖਾਣ ਲਈ ਪੇਸੈ ਸੀ ਤੇ ਨਾ ਹੀ ਪਿਆਰੇ ਕੁੱਤੇ ਨੂੰ ਕੁਝ ਖਿਵਾਉਣ ਲਈ। ਅਜਿਹੇ ਹਲਾਤਾਂ 'ਚ ਉਸ ਨੂੰ ਆਪਣਾ ਪਿਆਰਾ ਕੁੱਤਾ ਵੇਚਣਾ ਪਿਆ। ਇਸ ਤੋਂ ਬਾਅਦ ਉਹ ਰੌਂਦੇ-ਰੌਂਦੇ ਵਾਪਸ ਪਰਤ ਆਏ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦਿਨਾਂ 'ਚ ਸਿਲਵੇਸਟਰ ਇੰਨੇ ਪਰੇਸ਼ਾਨ ਸੀ ਕਿ ਇਕ ਵਾਰ ਤਾਂ ਉਸ ਨੇ ਆਪਣੀ ਪਤਨੀ ਦੇ ਗਹਿਣੇ ਤੱਕ ਵੇਚ ਦਿੱਤੇ ਸਨ।
ਉਹ ਚਾਹੁੰਦਾ ਸੀ ਕਿ ਇੰਨਾ ਨੂੰ ਵੇਚ ਕੇ ਕੋਈ ਕਾਰੋਬਾਰ ਸ਼ੁਰੂ ਕੀਤਾ ਜਾਵੇ ਪਰ ਉਸ ਦਾ ਇਹ ਸੁਪਨਾ ਮਹਿੰਦਾ ਸਾਬਿਤ ਹੋਇਆ। ਸਿਲਵੇਸਟਰ ਸਟੇਲਾਨ ਹੁਣ ਫਿਲਹਾਲ 400 ਮਿਲੀਅਨ ਡਾਲਰ (2600 ਕਰੋੜ) ਰੁਪਏ ਦੀ ਸੰਪਤੀ ਦਾ ਮਾਲਕ ਹੈ। ਉਸ ਕੋਲ ਕੈਲੀਫਰੋਨੀਆ 'ਚ 5173 ਸਕਵੇਅਰ ਫੀਟ 'ਚ ਫੈਲਿਆ ਬੰਗਲਾ ਹੈ, ਅਨੁਮਾਨ ਮੁਤਾਬਕ ਜਿਸ ਦੀ ਕੀਮਤ ਕਰੀਬ 288 ਕਰੋੜ ਰੁਪਏ ਹੈ।