FacebookTwitterg+Mail

ਸਿਲਵੈਸਟਰ ਮੁੜ 'ਰੈਂਬੋ' ਬਣ ਬਾਕਸ ਆਫਿਸ 'ਤੇ ਮਚਾਉਣਗੇ ਧਮਾਲ, ਸਲਮਾਨ ਨੇ ਦਿੱਤੀਆਂ ਸ਼ੁੱਭਕਾਮਨਾਵਾਂ

sylvester stallone
05 October, 2018 10:54:05 AM

ਮੁੰਬਈ (ਬਿਊਰੋ)— ਹਾਲੀਵੁੱਡ ਦੇ ਮਸ਼ਹੂਰ ਐਕਟਰ ਸਿਲਵੈਸਟਰ ਸਟੈਲਨ ਨੇ ਮੰਗਲਵਾਰ ਨੂੰ ਫਿਲਮ 'ਰੈਂਬੋ-5' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਦਾ ਇੰਤਜ਼ਾਰ ਕਾਫੀ ਲੰਬੇ ਸਮੇਂ ਤੋਂ ਹੋ ਰਿਹਾ ਸੀ। ਸਿਲਵੈਸਟਰ ਨੇ ਇੰਸਟਾਗ੍ਰਾਮ 'ਤੇ ਇਸ ਦਾ ਐਲਾਨ ਕੀਤਾ ਹੈ। 72 ਸਾਲਾਂ ਦੇ ਸਿਲਵੈਸਟਰ ਇਸ ਐਕਸ਼ਨ ਫਿਲਮ ਸੀਰੀਜ਼ ਦੇ 5ਵੇਂ ਪਾਰਟ 'ਚ ਇਕ ਯੋਧਾ ਦੀ ਭੂਮਿਕਾ 'ਚ ਨਜ਼ਰ ਆਉਣਗੇ।

Punjabi Bollywood Tadka

ਹਾਲ ਹੀ 'ਚ ਉਨ੍ਹਾਂ ਨੇ ਆਪਣੀ ਇਸ ਫਿਲਮ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਹੈ। ਸਟੈਲਨ ਨੇ ਇੱਕ ਪੋਸਟ 'ਚ ਲਿਖਿਆ, “ਅੱਜ ਰਾਤ ਸ਼ੂਟਿੰਗ ਸ਼ੁਰੂ ਕਰ ਰਹੇ ਹਾਂ।'' ਦੱਸ ਦੇਈਏ ਕਿ ਇਸ ਫਿਲਮ ਦਾ ਡਾਇਰੈਕਸ਼ਨ ਏਡ੍ਰੀਆਨ ਗ੍ਰਨਬਰਗ ਕਰ ਰਹੇ ਹਨ। ਸਟੈਲਨ ਨੇ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਹੈ ਕਿ ਫਿਲਮ ਅਗਲੇ ਸਾਲ ਰਿਲੀਜ਼ ਹੋਣੀ ਹੈ।

Punjabi Bollywood Tadka

ਸਿਲਵੈਸਟਰ ਦੀ ਫਿਲਮ 'ਕ੍ਰੀਡ-2' ਵੀ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਸਲਮਾਨ ਖਾਨ ਨੇ ਇਸ ਫਿਲਮ ਲਈ ਸਿਲਵੈਸਟਰ ਨੂੰ ਸੁੱਭਕਾਮਨਾਵਾਂ ਵੀ ਦਿੱਤੀਆਂ ਸਨ। ਸਲਮਾਨ ਨੇ ਉਮੀਦ ਜ਼ਾਹਿਰ ਕੀਤੀ ਸੀ ਕਿ ਉਹ 'ਰੌਕੀ', 'ਰੈਂਬੋ' ਤੇ 'ਐਕਸਪੈਂਡੇਬਲ' ਵਾਂਗ ਹੀ ਹਿੱਟ ਫਿਲਮ ਸਿੱਧ ਹੋਵੇਗੀ।

Punjabi Bollywood Tadka

ਸਲਮਾਨ ਨੇ ਫਿਲਮ ਦਾ ਮੰਗਲਵਾਰ ਨੂੰ ਟਵਿਟਰ 'ਤੇ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, “ਸੁਣਿਆ ਹੈ ਕਿ 'ਕ੍ਰੀਡ-2' ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਉਮੀਦ ਕਰਦਾ ਹਾਂ ਕਿ ਫ੍ਰੈਂਚਾਇਜ਼ੀ 'ਰੌਕੀ', 'ਰੈਂਬੋ' ਤੇ 'ਐਕਸਪੈਂਡੇਬਲ' ਵਾਂਗ ਹੀ ਹਿੱਟ ਹੋਵੇ।''


Tags: Sylvester StalloneRambo 5Vietnam WarCreed 2Salman Khan

Edited By

Chanda Verma

Chanda Verma is News Editor at Jagbani.