FacebookTwitterg+Mail

ਹਾਲੀਵੁੱਡ ਸੁਪਰ ਸਟਾਰ ਦਾ ਕੁੱਤੇ ਨਾਲ ਪ੍ਰੇਮ, 1700 'ਚ ਵੇਚਿਆ ਤੇ 10 ਲੱਖ 'ਚ ਖਰੀਦਿਆ

sylvester stallone sold his dog when he was poor
10 July, 2019 09:14:40 AM

ਵਾਸ਼ਿੰਗਟਨ (ਬਿਊਰੋ) : ਹਾਲੀਵੁੱਡ ਦੇ ਸੁਪਰ ਸਟਾਰ ਸਿਲਵੈਸਟਰ (Sylvester) ਭਾਰਤ ਸਮੇਤ ਪੂਰੀ ਦੁਨੀਆ ਵਿਚ ਮਕਬੂਲ ਹਨ। ਉਨ੍ਹਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਪਰ ਇਕ ਸਮਾਂ ਸੀ ਜਦੋਂ ਉਨ੍ਹਾਂ ਕੋਲ ਘਰ ਦਾ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਸੀ। ਇਕ ਵਾਰ ਜਦੋਂ ਉਨ੍ਹਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਬਚੇ ਸੀ ਤਾਂ ਉਨ੍ਹਾਂ ਮਜ਼ਬੂਰੀ ਵਿਚ ਆਪਣੇ ਕੁੱਤੇ ਨੂੰ 1700 ਰੁਪਏ ਵਿਚ ਵੇਚ ਦਿੱਤਾ ਸੀ। ਕੁੱਤੇ ਨੂੰ ਵੇਚਣ ਬਾਅਦ ਉਹ ਬੇਹੱਦ ਰੋਂਦੇ ਹੋਏ ਆਪਣੇ ਘਰ ਵਾਪਸ ਆਏ ਪਰ ਫਿਲਮ 'ਰੌਕੀ' ਦੇ ਹਿੱਟ ਹੋਣ ਬਾਅਦ ਸਿਲਵੈਸਟਰ ਬੁਲੰਦੀਆਂ 'ਤੇ ਪਹੁੰਚ ਗਏ। ਹੁਣ ਉਨ੍ਹਾਂ ਕੋਲ ਪੈਸਾ, ਸ਼ੋਹਰਤ ਸਭ ਸੀ। ਫਿਰ ਕਾਮਯਾਬੀ ਹਾਸਲ ਕਰਨ ਬਾਅਦ ਸਿਲਵੈਸਟਰ ਨੇ ਜਿਸ ਦੁਕਾਨ 'ਤੇ ਆਪਣਾ ਕੁੱਤਾ ਵੇਚਿਆ ਸੀ, ਉਸ ਦੇ ਕਈ ਚੱਕਰ ਲਾਏ। ਬਹੁਤ ਤਲਾਸ਼ ਕਰਨ ਬਾਅਦ ਉਨ੍ਹਾਂ ਦਾ ਕੁੱਤਾ ਉਨ੍ਹਾਂ ਨੂੰ ਵਾਪਸ ਮਿਲ ਗਿਆ ਪਰ ਕੁੱਤੇ ਦੇ ਮਾਲਕ ਨੇ ਉਨ੍ਹਾਂ ਕੋਲੋਂ 15 ਹਜ਼ਾਰ ਡਾਲਰ, ਯਾਨੀ ਕਰੀਬ 10 ਲੱਖ ਰੁਪਏ ਦੀ ਮੰਗ ਕੀਤੀ।

Punjabi Bollywood Tadka
ਹੁਣ ਸਿਲਵੈਸਟਰ ਨੇ ਖੁਸ਼ੀ-ਖੁਸ਼ੀ ਪੈਸੇ ਦੇ ਕੇ ਆਪਣੇ ਕੁੱਤੇ ਨੂੰ ਵਾਪਸ ਲੈ ਲਿਆ। ਹਾਲ ਹੀ ਵਿਚ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਪਿਆਰੇ ਕੁੱਤੇ ਨਾਲ ਖੁਦ ਦੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਦੇ ਨਾਲ ਹੀ ਉਨ੍ਹਾਂ ਇਹ ਕਿੱਸਾ ਵੀ ਬਿਆਨ ਕੀਤਾ। ਇਹ ਕਹਾਣੀ ਲੋਕਾਂ ਨੂੰ ਕਿਸੇ ਫਿਲਮ ਵਾਂਗ ਲੱਗੀ। ਕਿਹਾ ਜਾਂਦਾ ਹੈ ਕਿ ਇਕ ਵਾਰ ਉਨ੍ਹਾਂ ਆਪਣੀ ਪਤਨੀ ਦੇ ਗਹਿਣੇ ਵੀ ਚੁਰਾਏ ਸੀ, ਜਿਸ ਨਾਲ ਉਹ ਕੋਈ ਕਾਰੋਬਾਰ ਸ਼ੁਰੂ ਕਰ ਸਕਣ।


Tags: Hollywood SuperStar Sylvester Dog

Edited By

Sunita

Sunita is News Editor at Jagbani.