FacebookTwitterg+Mail

'ਟੀ-ਸੀਰੀਜ਼ ਮਿਕਸਟੇਪ ਪੰਜਾਬੀ' ਰਾਹੀਂ ਬਾਲੀਵੁੱਡ ਮਿਊਜ਼ਿਕ ਨੂੰ ਵੱਖਰੀ ਸੇਧ ਦੇਣਗੇ ਪੰਜਾਬ ਦੇ ਦਿੱਗਜ ਗਾਇਕ

t series mixtape punjabi
06 December, 2017 07:33:00 PM

ਜਲੰਧਰ (ਬਿਊਰੋ)— ਟੀ-ਸੀਰੀਜ਼ ਮਿਕਸਟੇਪ ਸੀਜ਼ਨ 1 ਬੇਹੱਦ ਧਮਾਕੇਦਾਰ ਰਿਹਾ ਸੀ, ਜਿਸ ਨੇ 200 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕੀਤੇ ਹਨ। ਸੀਜ਼ਨ 1 'ਚ ਸ਼ਰੇਆ ਘੋਸ਼ਾਲ, ਅਰਮਾਨ ਮਲਿਕ, ਸ਼ਾਨ, ਸਲੀਮ ਮਰਚੈਂਟ, ਨੇਹਾ ਕੱਕੜ ਤੇ ਹੋਰ ਕਈ ਹਿੰਦੀ ਕਲਾਕਾਰਾਂ ਨੇ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਚ ਵੱਖਰੀ ਪਛਾਣ ਬਣਾਈ ਸੀ। ਟੀ-ਸੀਰੀਜ਼ ਨੇ ਮਿਕਸਟੇਪ ਸੀਜ਼ਨ 2 ਲਿਆਉਣ ਦੀ ਤਿਆਰੀ ਕਰ ਲਈ ਹੈ, ਜਿਥੇ ਕਈ ਦਿੱਗਜ ਪੰਜਾਬੀ ਗਾਇਕ ਆਪਣੇ ਗੀਤਾਂ ਰਾਹੀਂ ਸਮਾਂ ਬੰਨ੍ਹਣ ਲਈ ਤਿਆਰ ਹਨ।
ਟੀ-ਸੀਰੀਜ਼ ਮਿਕਸਟੇਪ ਪੰਜਾਬੀ 'ਚ ਦਲੇਰ ਮਹਿੰਦੀ, ਹੰਸ ਰਾਜ ਹੰਸ, ਮੀਕਾ ਸਿੰਘ ਤੇ ਸੁਖਬੀਰ ਵਰਗੇ ਕਈ ਸਿਤਾਰੇ ਸੁਣਨ ਤੇ ਦੇਖਣ ਨੂੰ ਮਿਲਣਗੇ। ਜੇਕਰ ਤੁਸੀਂ ਪਹਿਲਾਂ ਮਿਕਸਟੇਪ ਨੂੰ ਸੁਣਿਆ ਹੋਵੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਥੇ ਕਾਫੀ ਸੁਰੀਲਾ ਤੇ ਮਿੱਠਾ ਮਿਊਜ਼ਿਕ ਸੁਣਨ ਨੂੰ ਮਿਲਦਾ ਹੈ।

ਮਿਕਸਟੇਪ ਪੰਜਾਬੀ ਦੇ ਕੁਲ 14 ਐਪੀਸੋਡਸ ਹੋਣਗੇ, ਜਿਨ੍ਹਾਂ 'ਚ 27 ਗਾਇਕ ਸਿੰਗਲ ਤੇ ਡਿਊਟ ਗਾਉਣਗੇ ਤੇ ਪ੍ਰਸਿੱਧ ਪੰਜਾਬੀ ਗੀਤਾਂ 'ਤੇ ਪੇਸ਼ਕਾਰੀ ਦੇਣਗੇ।


Tags: T-series Mixtape Punjabi Daler Mehndi Hans Raj Hans Harbhajan Mann Mika Singh Sukhbir Harshdeep Kaur Neha Kakkar