FacebookTwitterg+Mail

ਕੰਗਨਾ ਦੀ ਭੈਣ ਨੇ ਫਿਰ ਉਡਾਇਆ ਤਾਪਸੀ ਦਾ ਮਜ਼ਾਕ, ਭੜਕੀ ਅਦਾਕਾਰਾ ਨੇ ਇੰਝ ਕੀਤੀ ਕਰਾਰਾ ਜਵਾਬ

taapsee pannu  s counter to rangoli s   acting ka a nahi aata   comment
20 October, 2019 10:24:16 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਨਵੀਂ ਫਿਲਮ ‘ਸਾਂਡ ਕੀ ਆਂਖ’ 25 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ’ਚ ਉਨ੍ਹਾਂ ਨਾਲ ਭੂਮੀ ਪੇਂਡਨੇਕਰ ਵੀ ਨਜ਼ਰ ਆਵੇਗੀ। ਫਿਲਮ ’ਚ ਤਾਪਸੀ ਤੇ ਭੂਮੀ ਨੇ 60 ਸਾਲ ਦੀ ਸ਼ਾਰਪ ਸ਼ੂਟਰ ਦੀ ਭੂਮਿਕਾ ’ਚ ਨਜ਼ਰ ਆਉਣਗੀਆਂ। ਇਸ ਦੇ ਲਈ ਉਨ੍ਹਾਂ ਦੇ ਮੇਕਅੱਪ ਦਾ ਸਹਾਰਾ ਲਿਆ ਹੈ। ਹਾਲੀ ਹੀ ’ਚ ਫਿਲਮ ਦੇ ਕਿਰਦਾਰ ਨੂੰ ਲੈ ਕੇ ਰੰਗਨਾ ਰਣੌਤ ਦੀ ਭੈਣ ਰੰਗੋਲੀ ਨੇ ਤਾਪਸੀ ਪੰਨੂ ’ਤੇ ਨਿਸ਼ਾਨਾ ਵਿੰਨ੍ਹਿਆ। ਰੰਗੋਲੀ ਦਾ ਇਹ ਕਹਿਣਾ ਸੀ ਕਿ ਤਾਪਸੀ ਨੂੰ ਐਕਟਿੰਗ ਦਾ ਏ ਵੀ ਨਹੀਂ ਆਉਂਦਾ, ਇਸ 'ਤੇ ਹੁਣ ਤਾਪਸੀ ਪੰਨੂ ਦਾ ਜਵਾਬ ਆਇਆ ਹੈ। ਤਾਪਸੀ ਨੇ ਰੰਗੋਲੀ ਨੂੰ ਜਵਾਬ ਦਿੰਦੇ ਹੋਏ ਕਿਹਾ, 'ਹਾਂ, ਨਹੀਂ ਆਉਂਦੀ ਐਕਟਿੰਗ ਦੀ ਏ ਪਰ ਫਿਰ ਵੀ ਮਿਲ ਰਹੀਆਂ ਫਿਲਮਾਂ, ਇਸ ਦੇ ਲਈ ਮੈਂ ਕੀ ਕਰਾਂ।'


ਤਾਪਸੀ ਇਥੇ ਨਹੀਂ ਰੁਕੀ, ਉਸ ਨੇ ਕਿਹਾ, 'ਲੋਕਾਂ ਨੂੰ ਨਿਰਦੇਸ਼ਕਾਂ ਨੂੰ ਸਵਾਲ ਕਰਨੇ ਚਾਹੀਦੇ ਹਨ ਕਿ ਉਹ ਸਾਡੇ ਕੋਲ ਕਿਉਂ ਆ ਰਹੇ ਹਨ।' ਤਾਪਸੀ ਨੇ ਇਹ ਵੀ ਕਿਹਾ ਕਿ ਉਹ ਅੱਗੇ ਚਾਰ-ਪੰਜ ਫਿਲਮਾਂ ਹੋਰ ਕਰ ਰਹੀ ਹੈ।
ਦੱਸ ਦੇਈਏ ਕਿ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਅਤੇ ਤਾਪਸੀ ਪੰਨੂ ਵਿਚਕਾਰ ਲੜਾਈ ਆਉਣ ਵਾਲੀ ਫਿਲਮ 'ਸਾਂਡ ਕੀ ਆਂਖ' ਦੇ ਟਰੇਲਰ ਰਿਲੀਜ਼ ਤੋਂ ਬਾਅਦ ਸ਼ੁਰੂ ਹੋਈ। ਇਸ ਫਿਲਮ ਦੇ ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ ਕਿ ਉਹ ਤਾਪਸੀ ਪੰਨੂ ਤੇ ਭੂਮੀ ਪੇਂਡਨੇਕਰ ਦੋਵਾਂ ਨੂੰ ਪਸੰਦ ਕਰਦੇ ਹਨ, ਪਰ ਕਾਸ਼ ਇਸ ਫਿਲਮ ਵਿਚ ਉਮਰਦਰਾਜ਼ ਅਦਾਕਾਰਾਂ ਨੂੰ ਰੋਲ ਦਿੱਤਾ ਜਾਂਦਾ।


ਯੂਜ਼ਰ ਨੇ ਫਿਲਮ ਵਿਚ ਭੂਮਿਕਾ ਲਈ ਨੀਨਾ ਗੁਪਤਾ, ਸ਼ਬਾਨਾ ਆਜ਼ਮੀ ਤੇ ਜਯਾ ਬੱਚਨ ਦੇ ਨਾਮ ਵੀ ਸੁਝਾਏ ਸੀ। ਇਸ ਤੋਂ ਬਾਅਦ ਨੀਨਾ ਗੁਪਤਾ ਨੇ ਇਸ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ ਕਿ ਘੱਟੋ-ਘੱਟ ਸਾਡੀ ਉਮਰ ਦੇ ਰੋਲ ਤਾਂ ਸਾਡੇ ਕੋਲੋਂ ਕਰਵਾ ਲਓ।


Tags: Taapsee PannuRangoli Chandelonline warSaand Ki Aankh social media

About The Author

manju bala

manju bala is content editor at Punjab Kesari