FacebookTwitterg+Mail

ਫਿਲਮ 'ਮਿਸ਼ਨ ਮੰਗਲ' 'ਚ ਅਜਿਹਾ ਹੋਵੇਗਾ ਤਾਪਸੀ ਪਨੂੰ ਦਾ ਲੁੱਕ

taapsee pannu
04 February, 2019 10:44:45 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਸਾਲ 2019 ਦੀ ਸ਼ੁਰੂਆਤ 'ਚ ਹੀ ਅਕਸ਼ੈ ਕੁਮਾਰ ਸਟਾਰਰ ਫਿਲਮ 'ਮਿਸ਼ਨ ਮੰਗਲ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਕੁਝ ਸਮਾਂ ਪਹਿਲਾਂ ਹੀ ਇਸ ਫਿਲਮ ਦੀ ਅਨਾਉਂਸਮੈਂਟ ਹੋਈ ਸੀ ਜਿਸ ਤੋਂ ਬਾਅਦ ਹੁਣ ਤਾਪਸੀ ਨੇ ਸ਼ੂਟਿੰਗ ਪੂਰੀ ਵੀ ਕਰ ਲਈ ਹੈ। ਤਾਪਸੀ ਨੇ ਇਸ ਦੀ ਜਾਣਕਾਰੀ ਖੁਦ ਟਵੀਟ ਕਰ ਕੇ ਦਿੱਤੀ ਹੈ। ਜਿਸ ਦੇ ਨਾਲ ਉਸ ਨੇ ਆਪਣੀ ਲੁੱਕ ਵੀ ਸ਼ੇਅਰ ਕੀਤੀ ਹੈ।

 

ਫਿਲਮ ਦੀ ਗੱਲ ਕਰੀਏ ਤਾਂ ਖਬਰਾਂ ਮੁਤਾਬਕ ਇਸ ਦੀ ਕਹਾਣੀ ਉਨ੍ਹਾਂ ਵਿਗੀਆਨਕਾਂ 'ਤੇ ਅਧਾਰਿਤ ਹੈ ਜੋ ਭਾਰਤ ਦੇ ਪਹਿਲੇ ਮੰਗਲ ਮਿਸ਼ਨ 'ਚ ਸ਼ਾਮਲ ਸੀ। 'ਮੰਗਲ ਮਿਸ਼ਨ' 'ਚ ਤਾਪਸੀ ਅਤੇ ਅਕਸ਼ੈ ਤੋਂ ਇਲਾਵਾ ਵਿਦੀਆ ਬਾਲਨ, ਸੋਨਾਕਸ਼ੀ ਸਿਨਹਾ, ਸ਼ਰਮਨ ਜੋਸ਼ੀ ਅਤੇ ਨਿਤੀਆ ਮੇਨੇਨ ਵਰਗੇ ਕਲਾਕਾਰ ਸ਼ਾਮਿਲ ਹਨ। ਫਿਲਮ ਇਸੇ ਸਾਲ ਆਜ਼ਾਦੀ ਦਿਹਾੜੇ 'ਤੇ ਰਿਲੀਜ਼ ਹੋਣੀ ਹੈ।

 


Tags: Akshay Kumar Mission Mangal Taapsee PannuTwitterVidya Balan

About The Author

manju bala

manju bala is content editor at Punjab Kesari