FacebookTwitterg+Mail

ਐਕਸ਼ਨ ਕਰੇਗੀ ਹੁਣ ਇਹ ਸੈਕਸੀ ਅਭਿਨੇਤਰੀ

    1/2
08 February, 2017 10:05:21 AM
ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਆਉਣ ਵਾਲੀ ਫਿਲਮ 'ਨਾਮ ਸ਼ਬਾਨਾ' 'ਚ ਜ਼ੋਰਦਾਰ ਐਕਸ਼ਨ ਕਰਦੀ ਨਜ਼ਰ ਆਵੇਗੀ। ਤਾਪਸੀ ਇਨ੍ਹੀਂ ਦਿਨੀਂ ਫਿਲਮ 'ਨਾਮ ਸ਼ਬਾਨਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਹ 2015 'ਚ ਰਿਲੀਜ਼ ਹੋਈ ਫਿਲਮ 'ਬੇਬੀ' ਦਾ ਸੀਕਵਲ ਹੈ, ਜਿਸ 'ਚ ਤਾਪਸੀ ਇਕ ਅੰਡਰ ਕਵਰ ਏਜੰਟ ਦੀ ਭੂਮਿਕਾ 'ਚ ਨਜ਼ਰ ਆਵੇਗੀ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਨਿਰਦੇਸ਼ਕ ਨੀਰਜ ਪਾਂਡੇ ਹਨ। ਇਸ ਫਿਲਮ 'ਚ ਅਕਸ਼ੈ ਕੁਮਾਰ ਮੁੱਖ ਭੂਮਿਕਾ 'ਚ ਨਜ਼ਰ ਆਵੇਗਾ। ਬੀਤੇ ਦਿਨੀਂ ਅਕਸ਼ੈ ਕੁਮਾਰ ਨੇ 'ਨਾਮ ਸ਼ਬਾਨਾ' ਦਾ ਪੋਸਟਰ ਰਿਲੀਜ਼ ਕੀਤਾ ਸੀ, ਜਿਸ ਤੋਂ ਬਾਅਦ ਲੋਕਾਂ 'ਚ ਫਿਲਮ ਨੂੰ ਲੈ ਕੇ ਉਤਸ਼ੁਕਤਾ ਹੋਰ ਵੀ ਵ ਗਈ ਹੈ। ਇਸ ਫਿਲਮ ਦਾ ਟ੍ਰੇਲਰ 10 ਫਰਵਰੀ ਰਿਲੀਜ਼ ਹੋਵੇਗਾ, ਜਿਸ ਨੂੰ ਅਕਸ਼ੈ ਕੁਮਾਰ ਦੀ ਫਿਲਮ 'ਜੌਲੀ. ਐੱਲ. ਐੱਲ. ਬੀ-2' ਨਾਲ ਦਿਖਾਇਆ ਜਾਵੇਗਾ।

Tags: Taapsee PannuactionAkshay KumarNeeraj Pandeyਤਾਪਸੀ ਪੰਨੂਐਕਸ਼ਨਅਕਸ਼ੈ ਕੁਮਾਰਨੀਰਜ ਪਾਂਡੇ