ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਕਿਸੇ ਦਾ ਵੀ ਆਸਾਨੀ ਨਾਲ ਮਜ਼ਾਕ ਬਣਾਉਣ ਦੀ ਸ਼ਕਤੀ ਦਿੱਤੀ ਹੈ। ਤਾਪਸੀ ਨੇ ਬਿਆਨ ਵਿਚ ਕਿਹਾ ਕਿ ਸੋਸ਼ਲ ਮੀਡੀਆ ਨੇ ਸਾਨੂੰ ਸ਼ਕਤੀ ਦਿੱਤੀ ਹੈ ਕਿਸੇ ਦਾ ਵੀ ਮਜ਼ਾਕ ਬਣਾਉਣ ਦੀ। ਕੀ ਲੋਕ ਸਮਝ ਨਹੀਂ ਰਹੇ ਹਨ ਕਿ ਇਹ ਕਿਸੇ ਦੇ ਆਤਮਵਿਸ਼ਵਾਸ ਨੂੰ ਖਤਮ ਕਰ ਸਕਦਾ ਹੈ। ਸਿਰਫ ਇਸ ਲਈ ਕਿ ਔਰਤ ਰਵਾਇਤੀ ਨਿਯਮਾਂ 'ਤੇ ਨਹੀਂ ਚੱਲਦੀ। ਬਿਕਨੀ ਅਤੇ ਛੋਟੇ ਕੱਪੜੇ ਪਹਿਨਣ ਲਈ ਸੋਸ਼ਲ ਮੀਡੀਆ 'ਤੇ ਟਰੋਲ ਕੀਤੀ ਜਾ ਰਹੀ ਅਦਾਕਾਰਾ ਹੀ ਟੀ. ਵੀ. ਸ਼ੋਅ 'ਟ੍ਰੋਲ ਪੁਲਸ' ਰਾਹੀਂ ਇਸ ਮੁੱਦੇ 'ਤੇ ਆਪਣੀ ਗੱਲ ਰੱਖੇਗੀ। ਇਸ ਸ਼ੋਅ ਵਿਚ ਮਸ਼ਹੂਰ ਹਸਤੀਆਂ ਨੂੰ ਲਿਆ ਜਾਂਦਾ ਹੈ। ਇਸ ਸ਼ੋਅ ਬਾਰੇ ਉਸਨੇ ਕਿਹਾ ਕਿ ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਇੰਟਰਨੈੱਟ ਦੀ ਮਨਚਾਹੀ ਵਰਤੋਂ ਨਾ ਕਰੋ।