ਮੁੰਬਈ (ਬਿਊਰੋ)— ਮੁੰਬਈ 'ਚ ਇਨ੍ਹੀਂ ਦਿਨੀਂ ਫੈਸ਼ਨ ਲੈਕਮੇ ਵੀਕ ਚੱਲ ਰਿਹਾ ਹੈ। ਸਾਲ ਦੇ ਸਭ ਤੋਂ ਵੱਡੇ ਇਸ ਫੈਸ਼ਨ ਇਵੈਂਟ 'ਚ ਬਾਲੀਵੁੱਡ ਸਟਾਰਜ਼ ਤੇ ਮਾਡਲਜ਼ ਰੈਂਪ 'ਤੇ ਚਲਦੇ ਦਿਖਾਈ ਦਿੰਦੇ ਹਨ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਰੈਂਪ 'ਤੇ ਹੁਸਨ ਦੇ ਜਵਲੇ ਬਿਖੇਰਦੀ ਨਜ਼ਰ ਆਈ।
ਤਾਪਸੀ ਪੰਨੂ ਫੈਸ਼ਨ ਡਿਜ਼ਾਈਨਰ ਰੀਤੂ ਕੁਮਾਰ ਲਈ ਡਿਜ਼ਾਈਨਰ ਡਰੈੱਸ 'ਚ ਰੈਂਪ 'ਤੇ ਵਾਕ ਕਰਦੀ ਦਿਖਾਈ ਦਿੱਤੀ। ਇਸ ਦੌਰਾਨ ਤਾਪਸੀ ਡਿਜ਼ਾਈਨਰ ਡਰੈੱਸ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।
ਦੱਸਣਯੋਗ ਹੈ ਕਿ 31 ਜਨਵਰੀ ਨੂੰ ਸ਼ੁਰੂ ਹੋਇਆ 'ਲੈਕਮੇ ਫੈਸ਼ਨ ਵੀਕ' 4 ਫਰਵਰੀ ਤੱਕ ਚੱਲੇਗਾ। ਲੈਕਮੇ ਫੈਸ਼ਨ ਵੀਕ ਦੇ ਪਹਿਲੇ ਦਿਨ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਰੈਂਪ 'ਤੇ ਦਿਖਾਈ ਦਿੱਤੇ। ਇਸ ਦੌਰਾਨ ਦੋਹਾਂ ਦੀ ਰੈਂਪ 'ਤੇ ਕਿਊਟ ਕੈਮਿਸਟਰੀ ਦੇਖਣ ਨੂੰ ਮਿਲੀ।