FacebookTwitterg+Mail

ਭਾਰਤ 'ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਦਾ ਦੇਖਣਾ ਨਿਰਾਸ਼ਾਜਨਕ : ਤਾਪਸੀ

taapsee pannu
11 July, 2018 09:40:11 AM

ਮੁੰਬਈ (ਭਾਸ਼ਾ)— ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਦੇਸ਼ ਵਿਚ ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਦਾ ਦੇਖਣਾ ਕਾਫੀ ਨਿਰਾਸ਼ਾਜਨਕ ਹੈ। ਤਾਪਸੀ ਦੀ ਆਉਣ ਵਾਲੀ ਫਿਲਮ 'ਮੁਲਕ' ਇਕ ਮੁਸਲਿਮ ਪਰਿਵਾਰ ਦੀ ਕਹਾਣੀ ਹੈ, ਜਿਸ ਨੂੰ ਇਕ ਅੱਤਵਾਦੀ ਸਾਜ਼ਿਸ਼ ਦੇ ਦੋਸ਼ ਵਿਚ ਫੜਿਆ ਜਾਂਦਾ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਭਾਈਚਾਰੇ ਖਿਲਾਫ ਭੇਦਭਾਵ ਹੁੰਦਾ ਦੇਖ ਕੇ ਉਹ ਇਸ ਫਿਲਮ ਦਾ ਹਿੱਸਾ ਬਣੀ। ਦੇਸ਼ ਵਿਚ ਸਿਆਸੀ ਮਾਹੌਲ ਅਤੇ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਇਹ ਕਾਫੀ ਨਿਰਾਸ਼ਾਜਨਕ ਹੈ। 'ਮੁਲਕ' 3 ਅਗਸਤ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।

Punjabi Bollywood Tadka
ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਤਾਪਸੀ ਪਨੂੰ ਬਾਲੀਵੁੱਡ 'ਚ ਆਪਣੀ ਫੀਸ ਵਧਾਉਣਾ ਚਾਹੁੰਦੀ ਹੈ। ਤਾਪਸੀ ਪਨੂੰ ਇਨ੍ਹੀਂ ਦਿਨੀਂ ਦੱਖਣੀ ਭਾਰਤੀ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਕੰਮ ਕਰ ਰਹੀ ਹੈ। ਫਿਲਮ 'ਪਿੰਕ' ਦੀ ਸਫਲਤਾ ਤੋਂ ਬਾਅਦ ਉਸ ਨੂੰ ਬਾਲੀਵੁੱਡ 'ਚ ਵੀ ਵਧੀਆ ਫਿਲਮਾਂ ਆਫਰ ਹੋ ਰਹੀਆਂ ਹਨ। ਉਸ ਨੇ ਬਾਲੀਵੁੱਡ ਦੀਆਂ ਫਿਲਮਾਂ ਲਈ ਆਪਣੀ ਫੀਸ ਵਧਾਉਣ ਦੀ ਮੰਗ ਕੀਤੀ ਹੈ। ਤਾਪਸੀ ਚਾਹੁੰਦੀ ਹੈ ਕਿ ਉਸ ਨੂੰ ਬਾਲੀਵੁੱਡ ਫਿਲਮਾਂ 'ਚ ਕੰਮ ਕਰਨ ਲਈ ਵੀ ਓਨੀ ਹੀ ਫੀਸ ਦਿੱਤੀ ਜਾਵੇ, ਜਿੰਨੀ ਸਾਊਥ ਦੀਆਂ ਫਿਲਮਾਂ 'ਚ ਕੰਮ ਕਰ ਕੇ ਮਿਲਦੀ ਹੈ। ਉਹ ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮਾਂ 'ਸੂਰਮਾ', 'ਤੜਕਾ', 'ਮਨਮਰਜ਼ੀਆਂ' 'ਚ ਕੰਮ ਕਰ ਰਹੀ ਹੈ।

Punjabi Bollywood Tadka


Tags: Taapsee PannuAmitabh BachchanMulkMuslim

Edited By

Chanda Verma

Chanda Verma is News Editor at Jagbani.