FacebookTwitterg+Mail

ਅਭਿਨੇਤਰੀਆਂ ਲਈ ਵੱਧ ਗਏ ਹਨ ਬਦਲ : ਤਾਪਸੀ ਪੰਨੂ

taapsee pannu
05 September, 2018 09:00:03 AM

ਹੈਦਰਾਬਾਦ(ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਅਭਿਨੇਤਰੀਆਂ ਲਈ ਚੀਜ਼ਾਂ ਕਾਫੀ ਬਿਹਤਰ ਹੋ ਗਈਆਂ ਹਨ ਅਤੇ ਉਨ੍ਹਾਂ ਲਈ ਵੰਨ-ਸੁਵੰਨਤਾ ਅਤੇ ਬਦਲ ਵਧਦੇ ਜਾ ਰਹੇ ਹਨ। ਉਸ ਨੇ ਕਿਹਾ ਕਿ 8 ਸਾਲ ਪਹਿਲਾਂ ਜਦੋਂ ਉਸ ਨੇ ਫਿਲਮੀ ਦੁਨੀਆ ਵਿਚ ਕਦਮ ਰੱਖਿਆ ਸੀ, ਉਦੋਂ ਦੀ ਤੁਲਨਾ ਵਿਚ ਹੁਣ ਔਰਤਾਂ ਨੂੰ ਜੋ ਭੂਮਿਕਾਵਾਂ ਮਿਲ ਰਹੀਆਂ ਹਨ, ਉਸ ਵਿਚ ਬਦਲਾਅ ਆਇਆ ਹੈ।

Image result for taapsee pannu

'ਪਿੰਕ' ਸਟਾਰ ਨੇ ਕਿਹਾ ਕਿ ਫਿਲਮਾਂ ਦੀ ਪਸੰਦ ਬਿਹਤਰ ਹੋ ਗਈ ਹੈ, ਹੁਣ ਮਹਿਲਾ ਕਿਰਦਾਰਾਂ ਦੀ ਵੰਨ-ਸੁਵੰਨਤਾ ਵੱਧ ਹੈ ਅਤੇ ਹਾਂ ਸੱਚ ਵਿਚ (ਅਭਿਨੇਤਰੀਆਂ ਲਈ) ਚੀਜ਼ਾਂ ਕਾਫੀ ਬਿਹਤਰ ਹੋਈਆਂ ਹਨ ਅਤੇ ਮਹਿਲਾ ਕਿਰਦਾਰਾਂ ਲਈ ਫਿਲਮਾਂ ਦੇ ਬਦਲ ਵੱਧ ਹਨ।

Image result for taapsee pannu


Tags: Taapsee PannuSalman Khan ManmarziyaanChashme BaddoorSoorma PinkMulk

Edited By

Sunita

Sunita is News Editor at Jagbani.