FacebookTwitterg+Mail

'ਪਿੰਕ' ਨੂੰ ਯਾਦ ਕਰ ਇਮੋਸ਼ਨਲ ਹੋਈ ਤਾਪਸੀ ਪਨੂੰ, ਦੱਸਿਆ ਹੁਣ ਤੱਕ ਦਾ ਸਫਰ

taapsee pannu
18 September, 2018 09:38:09 AM

ਮੁੰਬਈ (ਬਿਊਰੋ)— ਤਾਪਸੀ ਪਨੂੰ ਦੀ ਫਿਲਮ 'ਪਿੰਕ' ਨੂੰ ਰਿਲੀਜ਼ ਹੋਏ ਦੋ ਸਾਲ ਹੋ ਗਏ ਹਨ। ਫਿਲਮ ਨੂੰ ਯਾਦ ਕਰਦੇ ਹੋਏ 'ਪਿੰਕ' ਫੇਮ ਅਦਾਕਾਰਾ ਤਾਪਸੀ ਇਕ ਵਾਰ ਫਿਰ ਭਾਵੁਕ ਹੋ ਗਈ। ਉਸ ਦਾ ਕਹਿਣਾ ਹੈ ਕਿ ਇਸ ਫਿਲਮ ਨਾਲ ਨਾ-ਸਿਰਫ ਉਸ ਦੀ ਐਕਟਿੰਗ ਨੂੰ ਲੋਕਾਂ ਨੇ ਪਿਆਰ ਦਿੱਤਾ ਸਗੋਂ ਇਸ ਫਿਲਮ ਨੇ ਉਸ ਨੂੰ ਡਾਇਰੈਕਸ਼ਨ ਦੀ ਸਮਝ ਵੀ ਦਿੱਤੀ ਹੈ। ਐਤਵਾਰ ਨੂੰ ਤਾਪਸੀ ਨੇ ਇਸ ਬਾਰੇ ਟਵੀਟ ਕਰਦੇ ਹੋਏ ਕਿਹਾ, “ਪਿੰਕ ਨੂੰ ਰਿਲੀਜ਼ ਹੋਏ ਅੱਜ ਦੋ ਸਾਲ ਹੋ ਗਏ ਹਨ। ਇਸ ਫਿਲਮ 'ਚ ਨਾ-ਸਿਰਫ ਮੇਰੀ ਐਕਟਿੰਗ ਦੀ ਤਾਰੀਫ ਹੋਈ ਸਗੋਂ ਡਾਇਰੈਕਸ਼ਨ ਦੀ ਸਮਝ ਵੀ ਮਿਲੀ। ਉਦੋਂ ਤੋਂ ਲੈ ਕੇ ਹੁਣ ਤਕ ਦਾ ਸਫਰ ਸ਼ਾਨਦਾਰ ਰਿਹਾ ਹੈ। 'ਪਿੰਕ' ਦਾ ਹਿੱਸਾ ਬਣਨਾ ਮੇਰੇ ਲਈ ਮਾਣ ਦੀ ਗੱਲ ਹੈ।''

ਤਾਪਸੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਆਪਣੀ ਪੀੜ੍ਹੀ ਦੀ ਸਭ ਤੋਂ ਫੇਮਸ ਅਭਿਨੇਤਰੀ ਬਣਨਾ ਹੈ। ਉਨ੍ਹਾਂ ਨੇ ਕਿਹਾ, “ਫਿਲਮ 'ਪਿੰਕ' ਤੋਂ ਬਾਅਦ ਮੈਂ ਕਿਸੇ ਫਿਲਮ ਨੂੰ ਨਾ ਨਹੀਂ ਕਹਿ ਸਕੀ। ਮੈਨੂੰ ਆਪਣੇ ਫੈਸਲੇ 'ਤੇ ਜ਼ਰਾ ਵੀ ਪਛਤਾਵਾ ਨਹੀਂ। ਮੈਂ ਗਲਤੀਆਂ ਵੀ ਕੀਤੀਆਂ ਪਰ ਇਨ੍ਹਾਂ ਫਿਲਮਾਂ ਨੇ ਮੈਨੂੰ ਖੁਦ ਨੂੰ ਉਭਾਰਨ 'ਚ ਮਦਦ ਕੀਤੀ । 'ਪਿੰਕ' ਨੂੰ ਨੈਸ਼ਨਲ ਫਿਲਮ ਐਵਾਰਡ 'ਚ ਸਮਾਜਿਕ ਮੁੱਦਿਆਂ 'ਤੇ ਬੈਸਟ ਫਿਲਮ ਦਾ ਐਵਾਰਡ ਮਿਲਿਆ ਸੀ। ਤਾਪਸੀ ਨਾਲ ਇਸ ਫਿਲਮ 'ਚ ਅਮਿਤਾਭ ਬੱਚਨ ਨਜ਼ਰ ਆਏ ਸੀ। ਇਸ ਤੋਂ ਬਾਅਦ ਇਕ ਵਾਰ ਫਿਰ ਤਾਪਸੀ ਤੇ ਅਮਿਤਾਭ ਬੱਚਨ ਦੀ ਜੋੜੀ ਫਿਲਮ 'ਬਦਲਾ' 'ਚ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਚੱਲ ਰਹੀ ਹੈ। ਤਾਪਸੀ ਦੀ 'ਬਦਲਾ' ਨੂੰ ਸੁਜੌਏ ਘੋਸ਼ ਡਾਇਰੈਕਟ ਕਰ ਰਹੇ ਹਨ।


Tags: Taapsee PannuPink ImotionalTweet BadlaSujoy Ghosh

Edited By

Chanda Verma

Chanda Verma is News Editor at Jagbani.