FacebookTwitterg+Mail

'ਮਿਸ਼ਨ ਮੰਗਲ' ਦੇ ਸੈੱਟ ਤੋਂ ਸਾਹਮਣੇ ਆਈ ਤਾਪਸੀ ਦੀ ਪਹਿਲੀ ਝਲਕ

taapsee pannu
25 November, 2018 02:15:26 PM

ਮੁੰਬਈ (ਬਿਊਰੋ)- ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਇਨ੍ਹੀਂ ਦਿਨੀਂ ਆਪਣੀ ਆਗਾਮੀ ਫਿਲਮ 'ਮਿਸ਼ਨ ਮੰਗਲ' ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਅਕਸ਼ੈ ਕੁਮਾਰ ਦਿਖਾਈ ਦੇਣਗੇ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਹਾਲ ਹੀ 'ਚ ਤਾਪਸੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ  'ਤੇ ਆਪਣੇ ਨਵੇਂ ਲੁੱਕ ਦੀ ਇਕ ਝਲਕ ਸ਼ੇਅਰ ਕੀਤੀ ਹੈ। ਆਪਣੇ ਇਸ ਲੁੱਕ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਤਾਪਸੀ ਨੇ ਲਿਖਿਆ, ''Kritika Agarwal , Navigation and Communication Department, reporting on duty 💁🏻‍♀️ #MissionMangal #FirstDay #FireTheEngines''। ਇਸ ਤਸਵੀਰ 'ਚ ਤਾਪਸੀ ਪੀਲੇ ਰੰਗ ਦੀ ਸਾੜ੍ਹੀ 'ਚ ਨਜ਼ਰ ਆ ਰਹੀ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਤਾਪਸੀ ਦਾ ਸਿੰਪਲ ਲੁੱਕ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਬੀਤੇ ਦਿਨੀਂ ਅਕਸ਼ੈ ਕੁਮਾਰ ਤੇ ਫਿਲਮੇਕਰਜ਼ ਨੇ ਇਸ ਫਿਲਮ ਦਾ ਐਲਾਨ ਕਰਦੇ ਹੋਏ ਸਟਾਰਕਾਸਟ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ। ਫਿਲਮ 'ਚ ਤਾਪਸੀ ਤੇ ਅਕਸ਼ੈ ਤੋਂ ਇਲਾਵਾ ਵਿਦਿਆ ਬਾਲਨ, ਸੋਨਾਕਸ਼ੀ ਸਿਨਹਾ ਤੇ ਸ਼ਰਮਨ ਜੋਸ਼ੀ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜਗਨ ਸ਼ਕਤੀ ਨਿਰਦੇਸ਼ਤ ਫਿਲਮ ਅਗਲੇ ਸਾਲ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Akshay Kumar Taapsee Pannu Mission Mangal Shooting First Look Bollywood Actress

Edited By

Kapil Kumar

Kapil Kumar is News Editor at Jagbani.