FacebookTwitterg+Mail

ਐਸ਼ਵਰਿਆ ਦੇ ਹੱਥੋਂ ਖਿਸਕੀ ਇਕ ਦਮਦਾਰ ਫਿਲਮ, ਕੀ ਤਾਪਸੀ ਚੁੱਕੇਗੀ ਇਸ ਦਾ ਫਾਇਦਾ?

taapsee pannu and aishwarya rai
05 September, 2018 10:54:19 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਜਦੋਂ ਵੀ ਕੋਈ ਕਿਸੇ ਫਿਲਮ ਨੂੰ ਨਾਂਹ ਕਰਦਾ ਹੈ, ਇਸ ਦਾ ਫਾਇਦਾ ਕਿਸੇ ਦੂਜੇ ਕਲਾਕਾਰ ਨੂੰ ਜ਼ਰੂਰ ਹੁੰਦਾ ਹੈ। ਅਜਿਹਾ ਹੀ ਹੁਣ ਐਸ਼ਵਰਿਆ ਰਾਏ ਬੱਚਨ ਨਾਲ ਵੀ ਹੋਇਆ। ਕੁਝ ਦਿਨ ਪਹਿਲਾਂ ਹੀ ਖਬਰਾਂ ਆਈਆਂ ਸਨ ਕਿ ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਨਾਲ ਕ੍ਰੌਪ ਡਰਾਮਾ ਫਿਲਮ 'ਚ ਨਜ਼ਰ ਆਉਣ ਵਾਲੀ ਹੈ ਪਰ ਹੁਣ ਐਸ਼ਵਰਿਆ ਇਸ ਫਿਲਮ ਦਾ ਹਿੱਸਾ ਨਹੀਂ ਹੈ।

ਐਸ਼ਵਰਿਆ ਨੇ ਇਸ ਬਾਰੇ ਗੱਲ ਕਰਦਿਆਂ ਹੋਏ ਕਿਹਾ, “ਜੋ ਕੌਪ ਡਰਾਮਾ ਉਸ ਨੂੰ ਤੇ ਅਭਿਸ਼ੇਕ ਨੂੰ ਆਫਰ ਹੋਈ ਸੀ। ਉਸ 'ਚ ਫਰਵਰੀ ਤੋਂ ਬਾਅਦ ਹੁਣ ਤੱਕ ਕੋਈ ਪ੍ਰੋਗਰੈੱਸ ਨਹੀਂ ਹੋਈ।'' ਇਸ ਦੇ ਨਾਲ ਹੀ ਜੂਨੀਅਰ ਬੱਚਨ ਨੇ ਵੀ ਇਸ ਗੱਲ 'ਤੇ ਮੋਹਰ ਲਾਈ ਹੈ ਕਿ ਇਹ ਫਿਲਮ ਨਹੀਂ ਬਣ ਰਹੀ।

Image result for aishwarya rai instagram

ਹੁਣ ਸ਼ੈਲੇਸ਼ ਆਰ ਸਿੰਘ ਦੀ ਇਸ ਕੌਪ ਡਰਾਮਾ ਫਿਲਮ 'ਚ ਬੇਸ਼ੱਕ ਅਭਿਸ਼ੇਕ ਕਪੂਰ-ਐਸ਼ਵਰਿਆ ਰਾਏ ਬੱਚਨ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਫਿਲਮ ਨਹੀਂ ਬਣ ਰਹੀ।

ਸ਼ੈਲੇਸ਼ ਦੀ ਪੂਰੀ ਟੀਮ ਇਸ ਫਿਲਮ ਦੀ ਸਕ੍ਰਿਪਟ 'ਤੇ ਦੁਬਾਰਾ ਕੰਮ ਕਰ ਰਹੀ ਹੈ। ਫਿਲਮ 'ਚ ਦੋਵੇਂ ਮੁੱਖ ਕਿਰਦਾਰ ਆਈ. ਪੀ. ਐਸ. ਅਫਸਰ ਦੇ ਹੋਣਗੇ, ਜੋ ਫਿਲਮ 'ਚ ਪਤੀ-ਪਤਨੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ਸ਼ੈਲੇਸ਼ ਇਸ ਫਿਲਮ 'ਚ ਤਾਪਸੀ ਪਨੂੰ ਨੂੰ ਲੈਣ ਦੀ ਸੋਚ ਰਹੇ ਹਨ। ਫਿਲਮ ਪ੍ਰੋਡਿਊਸਰਾਂ ਨੇ ਇਸ ਦਾ ਆਈਡੀਆ ਵੀ ਤਾਪਸੀ ਨਾਲ ਡਿਸਕਸ ਕੀਤਾ ਹੈ।

Image result for aishwarya rai instagram

ਫਿਲਮ 'ਚ ਮਹਿਲਾ ਕਿਰਦਾਰ ਕਾਫੀ ਜ਼ਬਰਦਸਤ ਹੋਣ ਵਾਲਾ ਹੈ, ਜਿਸ ਲਈ ਚੰਗੀ ਐਕਟਰਸ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਸਮੇਂ ਤਾਪਸੀ 'ਮਨਮਰਜ਼ੀਆਂ', 'ਵੁਮਨੀਆ' ਤੇ 'ਬਦਲਾ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਇਸ ਲੰਬੀ ਲੀਸਟ ਦੇ ਹੁੰਦੇ ਹੋਏ ਵੀ ਉਹ ਫਿਲਮਾਂ ਨੂੰ ਹਾਂ ਕਰਦੀ ਹੈ ਜਾਂ ਨਾਂਹ ਇਹ ਜਲਦ ਹੀ ਪਤਾ ਲੱਗੇਗਾ।

Image result for aishwarya rai instagram


Tags: Taapsee PannuReplacesAishwarya Rai BachchanCop Drama FilmAbhishek BachchanBollywood Celebrity

Edited By

Sunita

Sunita is News Editor at Jagbani.