ਮੁੰਬਈ(ਬਿਊਰੋ)— ਬਾਲੀਵੁੱਡ 'ਚ ਅਕਸ਼ੈ ਕੁਮਾਰ ਨੂੰ ਹਿੱਟ ਫਿਲਮ ਦੀ ਮਸ਼ੀਨ ਕਿਹਾ ਜਾਂਦਾ ਹੈ ਅਤੇ ਹੁਣ ਤਾਪਸੀ ਪਨੂੰ ਨੂੰ ਬਾਲੀਵੁੱਡ ਦਾ ਫੀਮੇਲ ਅਕਸ਼ੈ ਕੁਮਾਰ ਕਿਹਾ ਜਾਵੇ ਤਾਂ ਉਹ ਘਲਤ ਨਹੀਂ ਹੋਵੇਗਾ। ਤਾਪਸੀ ਨੇ ਜਿਸ ਤਰ੍ਹਾਂ ਹੁਣ ਤੱਕ ਆਪਣੇ ਫਿਲਮੀ ਕਰੀਅਰ 'ਚ ਫਿਲਮਾਂ ਕੀਤੀਆਂ ਹਨ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
ਤਾਪਸੀ ਲਗਾਤਾਰ ਆਪਣੀ ਫਿਲਮਾਂ ਦੇ ਨਾਲ ਵੱਖ-ਵੱਖ ਕਿਰਦਾਰ ਕਰਕੇ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ। ਤਾਪਸੀ ਨੇ 'ਏ-ਲਿਸਟ ਐਕਟਰਸਿਜ਼' ਦੀ ਭੀੜ ਤੋਂ ਵੱਖ ਹੋ ਕੇ ਆਪਣੀ ਪਛਾਣ ਬਣਾਈ ਹੈ, ਜਿਥੇ ਹਰ ਕੋਈ ਤਾਪਸੀ ਨਾਲ ਕੰਮ ਕਰਨਾ ਚਾਹੁੰਦਾ ਹੈ ਉਥੇ ਹੀ ਤਾਪਸੀ ਨਾਲ ਕੰਮ ਕਰਨ ਤੋਂ ਕਰਨ ਜੌਹਰ ਦੇ ਸਟੂਡੈਂਟ ਸਿਧਾਰਥ ਮਲਹੋਤਰਾ ਨੇ ਇਨਕਾਰ ਕਰ ਦਿੱਤਾ ਹੈ।
ਜੀ ਹਾਂ, ਕੁਝ ਸਮਾਂ ਪਹਿਲਾਂ ਹੀ ਖਬਰ ਆਈ ਸੀ ਕਿ ਤਾਪਸੀ ਹੁਣ ਜਲਦ ਹੀ ਅਨੁਰਾਗ ਬਾਸੁ ਦੀ ਫਿਲਮ 'ਚ ਸਿਧਾਰਥ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ ਪਰ ਹੁਣ ਫਿਲਮ ਨਾਲ ਇਕ ਜੁੜੀ ਖਬਰ ਸਾਹਮਣੇ ਆਈ ਹੈ ਕਿ ਸਿਧ ਨੇ ਇਸ ਫਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦਾ ਕਾਰਨ ਹੈ ਸਿਧਾਰਥ ਦਾ ਬਿਜ਼ੀ ਸ਼ੈਡਿਊਲ। ਇਸ ਫਿਲਮ 'ਚ ਉਹ ਤਾਪਸੀ ਨਾਲ ਕੰਮ ਕਰਨ ਵਾਲੇ ਸੀ ਪਰ ਹੁਣ ਦਰਸ਼ਕਾਂ ਨੂੰ ਇਸ ਜੋੜੀ ਨੂੰ ਦੇਖਣ ਲਈ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪਵੇਗਾ। ਸਿਧਾਰਥ ਨੇ ਇਹ ਫਿਲਮ ਸਮਾਂ ਨਾ ਹੋਣ ਕਰਕੇ ਛੱਡੀ ਹੈ।
ਅਨੁਰਾਗ ਬਾਸੁ ਨੇ ਇਸ ਕਿਰਦਾਰ ਨੂੰ ਪਹਿਲਾਂ ਅਰਜੁਨ ਕਪੂਰ ਨੂੰ ਆਫਰ ਕਰ ਚੁੱਕੇ ਹਨ, ਜਿਸ ਦੇ ਇਨਕਾਰ ਤੋਂ ਬਾਅਦ ਸਿਧਾਰਥ ਨੇ ਇਸ ਫਿਲਮ ਲਈ ਹਾਮੀ ਭਰੀ ਸੀ ਪਰ ਹੁਣ ਸਿਧਾਰਥ ਨੇ ਵੀ ਫਿਲਮ ਕਰਨ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਹਨ।
ਸਿਧਾਰਥ ਇਸ ਸਮੇਂ ਪਰੀਣਿਤੀ ਚੋਪੜਾ ਨਾਲ ਅਗਲੀ ਫਿਲਮ 'ਜ਼ਬਰੀਆ ਜੋੜੀ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਫਿਲਮ ਦੀ ਕਹਾਣੀ ਉੱਤਰੀ ਭਾਰਤ 'ਚ ਹੋਣ ਵਾਲੀ ਜ਼ਬਰਦਸਤੀ ਵਿਆਹ ਦੀ ਕਹਾਣੀ 'ਤੇ ਆਧਾਰਿਤ ਹੈ, ਜਿਸ ਲਈ ਸਿਧਾਰਥ ਦੇਸੀ ਭਾਸ਼ਾ ਵੀ ਸਿੱਖ ਰਹੇ ਹਨ ਅਤੇ ਫਿਲਮ 'ਚ ਦੇਸੀ ਭਾਸ਼ਾ 'ਚ ਗੱਲ ਕਰਦੇ ਹੀ ਨਜ਼ਰ ਆਉਣਗੇ।