FacebookTwitterg+Mail

JNU ਹਿੰਸਾ ਦੇ ਵਿਰੋਧ 'ਚ ਸੜਕ 'ਤੇ ਉਤਰੇ ਫਿਲਮੀ ਸਿਤਾਰੇ, ਕਿਹਾ 'ਅਸੀਂ ਸਾਰੇ ਬੇਵਕੂਫ ਨਹੀਂ ਹਾਂ'

taapsee pannu dia mirza to anurag kashyap protest against jnu violence
07 January, 2020 02:54:33 PM

ਨਵੀਂ ਦਿੱਲੀ (ਬਿਊਰੋ) : ਜੇ. ਐੱਨ. ਯੂ. ਕੈਂਪਸ 'ਚ ਵਿਦਿਆਰਥੀਆਂ 'ਤੇ ਹੋਏ ਹਮਲੇ ਤੋਂ ਬਾਅਦ ਪੂਰੇ ਦੇਸ਼ 'ਚ ਇਸ ਹਿੰਸਾ ਦਾ ਵਿਰੋਧ ਹੋ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹਿੰਸਾ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਲੜੀ 'ਚ ਮੁੰਬਈ 'ਚ ਇਕ ਪ੍ਰਦਰਸ਼ਨ ਹੋਇਆ, ਜਿਸ 'ਚ ਵਿਦਿਆਰਥੀਆਂ, ਆਮ ਜਨਤਾ ਦੇ ਨਾਲ-ਨਾਲ ਬਾਲੀਵੁੱਡ ਹਸਤੀਆਂ ਵੀ ਸ਼ਾਮਲ ਹੋਈਆਂ ਅਤੇ ਇਸ ਹਿੰਸਾ ਖਿਲਾਫ ਆਵਾਜ਼ ਚੁੱਕੀ।
mumbai
ਪ੍ਰਦਰਸ਼ਨ 'ਤੇ ਪਹੁੰਚੇ ਸੈਲੇਬਸ ਤੋਂ ਇਲਾਵਾ ਵੀ ਕਈ ਹਸਤੀਆਂ ਨੇ ਸੋਸ਼ਲ ਮੀਡੀਆ ਜ਼ਰੀਏ ਵਿਦਿਆਰਥੀਆਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਸੀ।
mumbai
ਮੁੰਬਈ ਦੇ ਕਾਰਟਰ ਰੋਡ 'ਤੇ ਹੋਏ ਇਸ ਪ੍ਰਦਰਸ਼ਨ 'ਚ ਦਿਆ ਮਿਰਜ਼ਾ, ਅਨੁਰਾਗ ਕਸ਼ਯਪ, ਜ਼ੋਆ ਅਖਤਰ, ਵਿਸ਼ਾਲ ਭਾਰਦਵਾਜ, ਸਵਾਨੰਦ ਕਿਰਕਿਰੇ, ਰਿਚਾ ਚੱਢਾ, ਅਨੁਭਵ ਸਿਨ੍ਹਾ, ਗੌਹਰ ਖਾਨ ਸਮੇਤ ਕਈ ਕਲਾਕਾਰਾਂ ਨੇ ਹਿੱਸਾ ਲਿਆ।
mumbai
ਇਸ ਦੌਰਾਨ ਸੈਲੇਬਸ ਆਪਣੇ ਹੱਥਾਂ 'ਚ ਸਲੋਗਨ ਲਿਖੇ, ਬੋਰਡ ਅਤੇ ਝੰਡੇ ਹੱਥ 'ਚ ਲਈ ਦਿਖਾਈ ਦਿੱਤੇ। ਪ੍ਰਦਰਸ਼ਨ 'ਚ ਪਹੁੰਚੇ ਅਨੁਰਾਗ ਕਸ਼ਯਪ ਨੇ ਹੱਥ 'ਚ ਬੋਰਡ ਲਿਆ ਹੋਇਆ ਸੀ, ਜਿਸ 'ਤੇ 'ਏਅਫ' ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਹਸਤੀਆਂ ਨੇ ਹਿੰਸਾ ਦੇ ਵਿਰੋਧ 'ਚ ਨਾਅਰੇਬਾਜ਼ੀ ਵੀ ਕੀਤੀ।
JNU

 


Tags: Taapsee PannuDia MirzaAnurag KashyapProtestJNUViolence

About The Author

sunita

sunita is content editor at Punjab Kesari