FacebookTwitterg+Mail

ਬਚਪਨ ਦੀ ਤਸਵੀਰ ਸ਼ੇਅਰ ਕਰਦਿਆਂ ਹੀ ਇਸ ਅਭਿਨੇਤਰੀ ਦਾ ਸਿਤਾਰਿਆਂ ਨੇ ਉਡਾਇਆ ਮਜ਼ਾਕ

taapsee pannu instagram childhood photo
22 August, 2019 11:48:09 AM

ਮੁੰਬਈ(ਬਿਊਰੋ)— ਸ਼ੋਸ਼ਲ ਮੀਡੀਆ ਤੇ ਅੱਜਕਲ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਨ ਦਾ ਕਾਫੀ ਟਰੈਂਡ ਚੱਲ ਰਿਹਾ ਹੈ। ਇਸ ਦੇ ਚਲਦਿਆਂ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰੇ ਅਕਸਰ ਸ਼ੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਕੁਝ ਤਸਵੀਰਾਂ ਨੂੰ ਤਾਂ ਕਈ ਵਾਰ ਦੇਖਣ ਤੋਂ ਬਾਅਦ ਵੀ ਪਤਾ ਨਹੀਂ ਲੱਗਦਾ ਕਿ ਆਖਿਰ ਇਹ ਸਿਤਾਰਾ ਕੌਣ ਹੈ? ਇਸ ਦੇ ਚਲਦੇ ਇਕ ਹੋਰ ਬਾਲੀਵੁੱਡ ਸਿਤਾਰੇ ਦੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਕੌਣ ਹੈ ਪਛਾਣਨਾ ਬਹੁਤ ਮੁਸ਼ਕਲ ਹੈ।
Punjabi Bollywood Tadka
ਦੱਸ ਦਈਏ ਇਹ ਅਭਿਨੇਤਰੀ ਅਕਸ਼ੈ ਕੁਮਾਰ ਨਾਲ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਜਿਵੇਂ ਇਸ ਅਦਾਕਾਰਾ ਨੇ ਤਸਵੀਰ ਸਾਂਝੀ ਕੀਤੀ ਤਾਂ ਕਈ ਹੋਰ ਸਟਾਰਸ ਨੇ ਇਸ 'ਤੇ ਮਜ਼ਾਕੀਆ ਕੁਮੈਂਟ ਕਰਨੇ ਵੀ ਸ਼ੁਰੂ ਕਰ ਦਿੱਤੇ।
Punjabi Bollywood Tadka
ਇਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਤਾਪਸੀ ਪਨੂੰ ਹੈ, ਜਿੰਨ੍ਹਾਂ ਨੇ ਆਪਣੀ ਇਹ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕਰਦੇ ਹੋਏ ਕਿਹਾ ਹੈ,''ਖੇਡ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਰਿਹਾ ਹੈ। ਸਕੂਲ 'ਚ ਹਰ ਸਾਲ ਰੇਸ 'ਚ ਹਿੱਸਾ ਲੈਂਦੀ ਸੀ। ਪਰਿਵਾਰ ਅਤੇ ਸਕੂਲ ਦੇ ਅਧਿਆਪਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿੰਨ੍ਹਾਂ ਨੇ ਮੈਨੂੰ ਹਮੇਸ਼ਾ ਹੌਂਸਲਾ ਦਿੱਤਾ। ਉਨ੍ਹਾਂ ਕਾਰਨ ਅੱਜ ਮੇਰੇ ਕੋਲ ਇਕ ਮਾਣ ਵਾਲਾ ਪਲ ਹੈ। ਬਹੁਤ ਸਾਰੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਮਦਦ ਨਹੀਂ ਮਿਲ ਪਾਉਂਦੀ।''


ਤਾਪਸੀ ਦੇ ਇਸ ਪੋਸਟ ਤੋਂ ਬਾਅਦ ਵਿੱਕੀ ਕੌਸ਼ਲ ਨੇ ਉਨ੍ਹਾਂ ਦੀ ਇਸ ਤਸਵੀਰ 'ਤੇ ਮਜ਼ਾਕੀਆ ਕੁਮੈਂਟਸ ਕੀਤਾ। ਵਿੱਕੀ ਕੌਸ਼ਲ ਨੇ ਲਿਖਿਆ,''ਪੱਕਾ ਦੋ ਚਾਰ ਨੂੰ ਸੁੱਟ ਕੇ ਆਈ ਹੋਵੇਗੀ।
Punjabi Bollywood Tadka
ਫਿਲਮ ਨਿਰਦੇਸ਼ਕ ਅਤੇ ਐਕਟਰ ਅਨੁਰਾਗ ਕਸ਼ਅਪ ਨੇ ਕਿਹਾ ਕਿ,''ਚਲੋ ਕੋਈ ਤਾਂ ਐਵਾਰਡ ਮਿਲਿਆ।'' ਤਾਪਸੀ ਪਨੂੰ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
Punjabi Bollywood Tadka


Tags: Taapsee PannuInstagramChildhood PhotoVicky KaushalAnurag KashyapBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari