ਮੁੰਬਈ(ਬਿਊਰੋ)- ਅਦਾਕਾਰਾ ਤਾਪਸੀ ਪਨੂੰ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਤਾਲਾਬੰਦੀ ਦੌਰਾਨ ਹਰ ਰੋਜ਼ ਕੁੱਝ ਨਾ ਕੁੱਝ ਪੋਸਟ ਕਰਦੀ ਰਹਿੰਦੀ ਹੈ। ਜਿੱਥੇ ਸਾਰਿਆਂ ਨੂੰ ਤਾਪਸੀ ਦੇ ਮਸਤੀ ਭਰੇ ਅੰਦਾਜ਼ ਦੀ ਆਦਤ ਹੋ ਗਈ ਹੈ, ਉਥੇ ਹੀ ਹੁਣ ਉਨ੍ਹਾਂ ਨੇ ਇਕ ਦੁੱਖ ਭਰੀ ਖਬਰ ਫੈਨਜ਼ ਨਾਲ ਸਾਂਝੀ ਕੀਤੀ ਹੈ। ਅਸਲ ਵਿਚ ਤਾਪਸੀ ਦੀ ਦਾਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਖਬਰ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ। ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਪਾਠ ਹੋ ਰਿਹਾ ਹੈ ਅਤੇ ਇਕ ਬੁੱਢੀ ਮਹਿਲਾ ਦੀ ਤਸਵੀਰ ਰੱਖੀ ਹੋਈ ਹੈ। ਤਸਵੀਰ ਨਾਲ ਤਾਪਸੀ ਪਨੂੰ ਨੇ ਭਾਵੁਕ ਮੈਸੇਜ ਲਿਖਿਆ ਹੈ।
ਦੱਸ ਦੇਈਏ ਕਿ ਇਸ ਤਾਲਾਬੰਦੀ ਵਿਚਕਾਰ ਤਾਪਸੀ ਪੰਨੂ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਹੈ। ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਸ਼ਗੂਨ ਵੀ ਹੈ। ਤਾਪਸੀ ਪਨੂੰ ਤਾਲਾਬੰਦੀ ਦੀ ਸ਼ੁਰੂਆਤ ਤੋਂ ਹੀ ਆਪਣੀਆਂ ਫਿਲਮਾਂ, ਸ਼ੂਟਿੰਗ, ਫੋਟੋਸ਼ੂਟ ਅਤੇ ਡੇਲੀ ਜ਼ਿੰਦਗੀ ਨਾਲ ਜੁੜੀਆਂ ਤਮਾਮ ਤਸਵੀਰਾਂ ਅਤੇ ਵੀਡੀਓਜ਼ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।