FacebookTwitterg+Mail

ਪਰਦੇ 'ਤੇ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ 'ਚ ਦਿਸੇਗੀ ਬਾਲੀਵੁੱਡ ਦੀ ਇਹ ਖੂਬਸੂਰਤ ਬਾਲਾ

taapsee pannu playing amrita pritam
12 September, 2019 08:48:52 AM

ਮੁੰਬਈ (ਬਿਊਰੋ) — ਅਨੁਭਵ ਸਿਨ੍ਹਾ ਅਤੇ ਤਾਪਸੀ ਪਨੂੰ ਇਕ ਵਾਰ ਫਿਰ ਇੱਕਠੇ ਪਰਦੇ 'ਤੇ ਦਿਖਾਈ ਦੇਣ ਵਾਲੇ ਹਨ। ਇਸ ਵਾਰ ਇਹ ਜੋੜੀ ਫਿਲਮ 'ਥੱਪੜ' 'ਚ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਅਨੁਭਵ ਸਿਨ੍ਹਾ ਨੇ ਇਸ ਫਿਲਮ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ ਅਤੇ ਦੱਸਿਆ ਸੀ ਕਿ ਇਹ ਫਿਲਮ ਅਗਲੇ ਸਾਲ 6 ਮਾਰਚ ਨੂੰ ਰਿਲੀਜ਼ ਹੋਵੇਗੀ। ਹੁਣ ਤਾਪਸੀ ਪਨੂੰ ਨੇ ਇਕ ਤਸਵੀਰ ਸ਼ੇਅਰ ਕਰਕੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਉਹ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ 'ਚ ਨਜ਼ਰ ਆਵੇਗੀ ।


ਦੱਸ ਦਈਏ ਕਿ ਤਾਪਸੀ ਪਨੂੰ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ ਦੇ ਜ਼ਰੀਏ ਕਿਹਾ ਹੈ ਕਿ ਉਹ ਮਸ਼ਹੂਰ ਲੇਖਿਕਾ, ਨਾਵਲ ਰਾਈਟਰ ਤੇ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਇਸ ਤਸਵੀਰ 'ਚ ਤਾਪਸੀ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਪੰਜਾਬੀ ਸੂਟ 'ਚ ਦਿਖਾਈ ਦੇ ਰਹੀ ਤਾਪਸੀ ਆਪਣੇ ਕੰਮ 'ਚ ਮਗਨ ਦਿਸ ਰਹੀ ਹੈ। 'ਥੱਪੜ' ਫਿਲਮ ਮਹਿਲਾ 'ਤੇ ਅਧਾਰਿਤ ਹੈ ਇਸ ਲਈ ਇਸ ਨੂੰ ਮਹਿਲਾ ਦਿਵਸ 'ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।


Tags: Taapsee PannuAmrita PritamAnubhav SinhaThappadBollywood Celebrity

Edited By

Sunita

Sunita is News Editor at Jagbani.