FacebookTwitterg+Mail

ਤਾਪਸੀ ਪਨੂੰ ਦੀ ਅਜਿਹੀ ਹਾਲਤ ਦੇਖ ਕੇ ਫੈਨਜ਼ ਹੋਏ ਪ੍ਰੇਸ਼ਾਨ

taapsee pannu shares pic of her injury
09 June, 2019 04:50:52 PM

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਟੇਲੈਂਟਿਡ ਅਦਾਕਾਰਾਂ 'ਚੋਂ ਇਕ ਮੰਨੀ ਜਾਂਦੀ ਹੈ। ਉਹ ਹਰ ਇਕ ਪ੍ਰੋਜੈਕਟਸ 'ਚ ਆਪਣੇ ਹੁਨਰ ਦਾ ਸਭ ਤੋਂ ਬੈਸਟ ਪ੍ਰਦਰਸ਼ਨ ਕਰਦੀ ਹੈ। ਤਾਪਸੀ ਪਨੂੰ ਦੀ ਇਕ ਹੋਰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਦੌਰਾਨ ਤਾਪਸੀ ਨੇ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਤੁਸੀਂ ਹੈਰਾਨ ਹੋ ਸਕਦੇ ਹੋ। ਤਾਪਸੀ ਪਨੂੰ ਨੇ ਤਮਿਲ-ਤੇਲੁਗੂ ਫਿਲਮ 'ਗੇਮ ਓਵਪ' 'ਚ ਕੰਮ ਕੀਤਾ ਹੈ, ਜਿਸ 'ਚ ਉਹ ਇਕ ਵੀਡੀਓ 'ਗੇਮ ਪ੍ਰੋਗ੍ਰਾਮਰ' ਦਾ ਕਿਰਦਾਰ ਨਿਭਾ ਰਹੀ ਹੈ। ਉਸ ਦੇ ਕਿਰਦਾਰ ਦਾ ਨਾਂ 'ਸਵਪ੍ਰਾ' ਹੈ, ਜਿਸ ਦੇ ਘਰ 'ਚ ਕੁਝ ਲੋਕ ਆ ਜਾਂਦੇ ਹਨ ਅਤੇ ਫਿਰ ਉਹ ਸੱਟ ਲੱਗਣ ਕਾਰਨ ਵ੍ਹੀਲਚੇਅਰ 'ਤੇ ਆ ਜਾਂਦੀ ਹੈ।

ਇਸ ਫਿਲਮ ਨਾਲ ਸਬੰਧਿਤ ਤਸਵੀਰਾਂ ਤੇ ਵੀਡੀਓ ਤਾਪਸੀ ਖੂਬ ਸ਼ੇਅਰ ਕਰਦੀ ਰਹਿੰਦੀ ਹੈ ਪਰ ਇਸ ਵਾਰ ਜੋ ਤਾਪਸੀ ਨੇ ਸ਼ੇਅਰ ਕੀਤਾ, ਉਸ ਨੂੰ ਦੇਖ ਕੇ ਕਈ ਫੈਨਜ਼ ਚਿੰਤਾ 'ਚ ਪੈ ਗਏ ਹਨ। ਇਸ ਤਸਵੀਰ 'ਚ ਤਾਪਸੀ ਦੇ ਦੋਵੇਂ ਪੈਰਾਂ 'ਤੇ ਪਲਾਸਤਰ ਚੜ੍ਹਿਆ ਹੋਇਆ ਹੈ। ਇਸ ਤਸਵੀਰ ਦੀ ਕੈਪਸ਼ਨ 'ਚ ਤਾਪਸੀ ਨੇ ਲਿਖਿਆ, ''ਹਾਂ ਹਾਂ, ਬਰਫ ਨਾਲ ਢੱਕੇ ਪਹਾੜ 'ਤੇ ਸ਼ਿਫਾਨ ਸਾੜ੍ਹੀ ਪਹਿਨ ਕੇ 25 ਦਿਨਾਂ ਤੱਕ ਕੰਮ ਕਰਨਾ ਬਹੁਤ ਮੁਸ਼ਕਿਲ ਹੁੰਦਾ...ਇਸ ਲਈ ਮੈਂ ਇਹ ਚੁਣਿਆ।'' ਹਾਲੇ ਤੱਕ ਇਹ ਗੱਲ ਸਾਫ ਨਹੀਂ ਹੋ ਸਕੀ ਹੈ ਕਿ ਅਸਲ 'ਚ ਇਹ ਸੱਟ ਲੱਗੀ ਹੈ ਜਾਂ ਮੇਕਅੱਪ ਤੇ ਪ੍ਰੋਸਥੇਟਿਕ ਦਾ ਕਮਾਲ ਹੈ। ਤਾਪਸੀ ਦੀ ਇਸ ਤਸਵੀਰ ਨੂੰ ਦੇਖ ਕੇ ਅਦਾਕਾਰਾ ਐਵਲਿਨ ਸ਼ਰਮਾ ਨੇ ਕੁਮੈਂਟ ਕਰਕੇ ਪੁੱਛਿਆ ਕਿ ਆਖਿਰ ਉਸ ਨੂੰ ਇਹ ਕੀ ਹੋ ਗਿਆ। ਨਾਲ ਹੀ ਐਵਲਿਨ ਨੇ ਉਸ ਨੇ ਜਲਦ ਠੀਕ ਹੋਣ ਦੀ ਦੁਆ ਵੀ ਦਿੱਤੀ। ਐਵਲਿਨ ਤੋਂ ਇਲਾਵਾ ਨੀਨਾ ਗੁਪਤਾ ਨੇ ਵੀ ਤਾਪਸੀ ਦਾ ਹਾਲ ਪੁੱਛਿਆ। 


Tags: Taapsee PannuInjuryGame OverSetsBollywood Celebrity

Edited By

Sunita

Sunita is News Editor at Jagbani.