FacebookTwitterg+Mail

ਟੀ. ਵੀ. ਸ਼ੋਅ 'ਤਾਰਕ ਮਹਿਤਾ...' ਦੇ ਲੇਖਕ ਦਾ ਹੋਇਆ ਦੇਹਾਂਤ, 80 ਤੋਂ ਜ਼ਿਆਦਾ ਲਿਖ ਚੁੱਕੇ ਸੀ ਕਿਤਾਬਾਂ

taarak mehta
01 March, 2017 12:19:15 PM
ਅਮਿਹਦਾਬਾਦ— ਮਸ਼ਹੂਰ ਸ਼ੋਅ 'ਤਾਰਕ ਮਹਿਤਾ' ਦੇ ਲੇਖਕ ਤਾਰਕ ਮਹਿਤਾ ਦਾ ਲੰਬੀ ਬਿਮਾਰੀ ਤੋਂ ਬਾਅਦ 88 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਗੁਜਰਾਤ ਦੇ ਸੀ. ਐੱਮ. ਵਿਜੇ ਰੂਪਾਨੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਵਿਟਰ 'ਤੇ ਲਿਖਿਆ, ''Saddened by the death of Tarak Mehta - humorist & columnist. He always brought smile to our faces. My condolences to family members।'' ਦੱਸ ਦਈਏ ਕਿ ਉਨ੍ਹਾਂ ਦਾ ਅੰਤਮ ਸੰਸਕਾਰ ਨਹੀਂ ਹੋਵੇਗਾ ਕਿਉਂਕਿ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ।
ਪਦਮਾਸ਼੍ਰੀ ਨਾਲ ਹੋਏ ਸਮਾਨਿਤ...
26 ਦਸੰਬਰ 1929 ਨੂੰ ਅਹਿਮਦਾਬਾਦ 'ਚ ਜਨਮ ਲੈਣ ਵਾਲੇ ਤਾਰਫ ਮਹਿਤਾ ਨੇ ਮੁੰਬਈ 'ਚ ਗੁਜਰਾਤੀ ਵਿਸ਼ੇ 'ਚ ਬੀ. ਏ ਅਤੇ ਐੱਮ. ਏ. ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 1958 'ਚ ਗੁਜਰਾਤੀ ਨਾਟਕ ਮੰਡਲੀ ਦਫਤਰ 'ਚ ਐਗਜ਼ੈਕਟਿਵ ਮੰਤਰੀ ਬਣਿਆ ਗਿਆ ਸੀ। ਸਾਲ 1960 ਤੋਂ 1986 ਤੱਕ ਉਹ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫਿਲਮ ਡਿਵਿਜ਼ਨ ਮੁੰਬਈ 'ਚ ਗੈਜੇਟ ਅਧਿਕਾਰੀ ਵੀ ਰਹਿ ਚੁੱਕੇ ਸਨ। 26 ਜਨਵਰੀ 2015 ਨੂੰ ਉਨ੍ਹਾਂ ਨੂੰ ਪਦਮਾਸ਼੍ਰੀ ਐਵਾਰਡ ਨਾਲ ਨਿਵਾਜਿਆ ਗਿਆ ਸੀ। ਗੁਜਰਾਤੀ ਕਾਮਿਕ ਲੇਖਕ ਤਾਰਕ ਮਹਿਤਾ ਨੇ 80 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਸਨ। ਉਨ੍ਹਾਂ ਨੇ ਨਾਵਲ '' ਤੋਂ ਪ੍ਰੇਰਿਤ ਹੋ ਕੇ ਟੀ. ਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਸੀਰੀਅਲ ਬਣਿਆ।

Tags: Taarak MehtaTaarak Mehta Ka Ooltah ChashmahdiedPadma Shriਤਾਰਕ ਮਹਿਤਾਦੇਹਾਂਤਪਦਮਾਸ਼੍ਰੀ ਐਵਾਰਡ