FacebookTwitterg+Mail

ਕੀ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਨਹੀਂ ਦਿਸੇਗੀ ਦਿਆ ਬੇਨ?

taarak mehta ka ooltah chashmah
27 January, 2019 02:53:06 PM

ਮੁੰਬਈ (ਬਿਊਰੋ) — ਸਬ ਟੀ. ਵੀ. 'ਤੇ ਮਸ਼ਹੂਰ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਦਿਆ ਬੇਨ ਉਰਫ ਦਿਸ਼ਾ ਵਕਾਨੀ ਇਹ ਸ਼ੋਅ ਛੱਡ ਸਕਦੀ ਹੈ। ਦਰਅਸਲ, ਦਿਆ ਬੇਨ ਬੱਚੇ ਨੂੰ ਜਨਮ ਪਿੱਛੋਂ ਕੁਝ ਦੇਰ ਲਈ ਬ੍ਰੇਕ ਲਿਆ ਸੀ। ਹੁਣ ਜਦੋਂ ਉਹ ਇਕ ਬੇਟੀ ਦੀ ਮਾਂ ਬਣ ਗਈ ਹੈ ਤਾਂ ਲੋਕਾਂ ਨੂੰ ਸੀਰੀਅਲ 'ਚ ਉਸ ਦੀ ਵਾਪਸੀ ਦਾ ਇੰਤਜਾਰ ਹੈ। ਹਾਲਾਂਕਿ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਜਦੋਂ ਇਸ ਸ਼ੋਅ ਦੇ ਪ੍ਰੋਡਿਊਸਰ ਅਸਿਤ ਕੁਮਾਰ ਮੋਦੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਸ਼ਾਇਦ ਉਸ ਦੀ ਇਹੀ ਸੋਚ ਹੋਵੇ ਪਰ ਹਾਲੇ ਆਖਰੀ ਫੈਸਲਾ ਨਹੀਂ ਆਇਆ। ਸਾਡੀ ਟੀਮ ਦਿਸ਼ਾ ਨਾਲ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਆ ਬੇਨ ਨੇ ਵਿਆਹ ਲਈ ਕੁਝ ਸਮੇਂ ਵਾਸਤੇ ਸ਼ੋਅ ਛੱਡ ਦਿੱਤਾ ਸੀ। ਇਸ ਸ਼ੋਅ 'ਚ ਦਿਆ ਦਾ ਬੇਹੱਦ ਖਾਸ ਰੋਲ ਹੈ। ਸੀਰੀਅਲ ਗੋਕੁਲਧਾਮ ਸੁਸਾਇਟੀ ਦੀ ਕਹਾਣੀ ਹੈ। ਇਹ ਸ਼ੋਅ ਇਸ ਚੈਨਲ 'ਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸ਼ੋਅ ਹੈ ਤੇ ਪਿਛਲੇ ਕਈ ਸਾਲਾਂ ਤੋਂ ਇਹ ਇਸੇ ਤਰ੍ਹਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।


Tags: Taarak Mehta Ka Ooltah Chashmah Disha Vakani Daya Ben TV Celebrity

Edited By

Sunita

Sunita is News Editor at Jagbani.