FacebookTwitterg+Mail

'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਸੈੱਟ 'ਤੇ ਵਾਪਰੀ ਦਰਦਨਾਕ ਦੁਰਘਟਨਾ, ਖਾਸ ਮੈਂਬਰ ਦੀ ਹੋਈ ਮੌਤ

taarak mehta ka ooltah chashmah member dies while shooting
02 July, 2016 10:25:22 AM

ਨਵੀਂ ਦਿੱਲੀ : ਟੀ.ਵੀ. ਦਾ ਮਸ਼ਹੂਰ ਕਾਮੇਡੀ ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਸੈੱਟ 'ਤੇ ਇਕ ਦਰਦਨਾਕ ਦੁਰਘਟਨਾ ਵਾਪਰੀ। ਮੀਡੀਆ ਰਿਪੋਰਟਸ ਮੁਤਾਬਕ ਇਸ ਸੀਰੀਅਲ ਦੇ ਸੈੱਟ 'ਤੇ ਇਕ ਖਾਸ ਮੈਂਬਰ ਦਾ ਦਿਹਾਂਤ ਹੋ ਗਿਆ ਹੈ। ਅਰਵਿੰਦ ਮਾਰਕੰਡੇਅ, ਜੋ ਕਿ ਇਸ ਸੀਰੀਅਲ ਦੇ ਹੈੱਡ ਪ੍ਰੋਡਕਸ਼ਨ ਕੰਟ੍ਰੋਲਰ ਸਨ, ਸ਼ੂਟਿੰਗ ਦੌਰਾਨ ਛਾਤੀ 'ਚ ਤੇਜ਼ ਦਰਦ ਹੋਣ ਕਾਰਨ ਦਮ ਤੋੜ ਦਿੱਤਾ।
ਖਬਰਾਂ ਮੁਤਾਬਕ 30 ਜੂਨ ਨੂੰ ਅਰਵਿੰਦ ਦੀ ਛਾਤੀ 'ਚ ਤੇਜ਼ ਦਰਦ ਸ਼ੁਰੂ ਹੋਇਆ, ਜਿਸ ਨੂੰ ਉਨ੍ਹਾਂ ਨੇ ਪੇਟ ਦੀ ਇਕ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਸਮੱਸਿਆ ਵੱਧਦੀ ਗਈ ਅਤੇ ਥੋੜੇ ਸਮੇਂ ਬਾਅਦ ਉਹ ਸੈੱਟ 'ਤੇ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨੇੜਲੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਜਾਣਕਾਰੀ ਅਨੁਸਾਰ ਅਰਵਿੰਦ ਨੂੰ ਦਿਲ ਦਾ ਦੌਰਾ ਪਿਆ ਸੀ ਪਰ ਲੋਕ ਇਸ ਨੂੰ ਪੇਟ ਦੀ ਸਮੱਸਿਆ ਸਮਝਦੇ ਰਹੇ। ਇਸ ਘਟਨਾ ਤੋਂ ਬਾਅਦ ਸੀਰੀਅਲ ਦੀ ਸ਼ੂਟਿੰਗ ਦੋ ਦਿਨ ਤੱਕ ਰੋਕ ਦਿੱਤੀ ਗਈ। ਸ਼ੋਅ ਦੀ ਕਾਸਟ ਅਤੇ ਕਰੂ ਮੈਂਬਰਜ਼ ਅਰਵਿੰਦ ਦੀ ਅਚਾਨਕ ਹੋਏ ਦਿਹਾਂਤ ਕਾਰਨ ਸਦਮੇ 'ਚ ਹਨ।


Tags: ਤਾਰਕ ਮਹਿਤਾ ਕਾ ਉਲਟਾ ਚਸ਼ਮਾਮੈਂਬਰਮੌਤtaarak mehta ka ooltah chashmahmemberdies