FacebookTwitterg+Mail

ਤਾਰਕ ਮਹਿਤਾ: ਹਿੰਦੀ ਨੂੰ ਮੁੰਬਈ ਦੀ ਆਮ ਭਾਸ਼ਾ ਦੱਸਣ ’ਤੇ ਮਚਿਆ ਬਵਾਲ

taarak mehta ka ooltah chashmah producer asit modi issues statement
04 March, 2020 12:13:47 PM

ਮੁੰਬਈ(ਬਿਊਰੋ)- ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿਚ ਭਾਸ਼ਾ ਨੂੰ ਲੈ ਕੇ ਆਏ ਐਪੀਸੋਡਸ ਕਾਰਨ ਬਵਾਲ ਮੱਚ ਗਿਆ ਹੈ।  ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਸ਼ੋਅ ਦੀ ਟੀਮ ਤੋ ਕਾਫੀ ਨਾਰਾਜ਼ ਹੋ ਗਈ। ਪ੍ਰੋਡਿਊਸਰ ਅਮਯ ਕੋਪਰ ਨੇ ਸ਼ੋਅ ਦੇ ਮੇਕਰਸ ਕੋਲੋਂ ਮੁਆਫੀ ਦੀ ਮੰਗ ਕੀਤੀ। ਜਿਸ ਤੋਂ ਬਾਅਦ ਹੁਣ ਸ਼ੋਅ ਦੇ ਮੇਕਰ ਅਸਿਤ ਮੋਦੀ ਨੇ ਸੋਸ਼ਲ ਮੀਡੀਆ ’ਤੇ ਇਸ ਮਸਲੇ ਨੂੰ ਲੈ ਕੇ ਸਫਾਈ ਦਿੱਤੀ ਹੈ।


ਅਸਿਤ ਮੋਦੀ ਨੇ ਟਵੀਟ ਵਿਚ ਕੀ ਲਿਖਿਆ?
ਦੱਸ ਦੇਈਏ ਕਿ ਸ਼ੋਅ ਵਿਚ ਦਿਖਾਇਆ ਗਿਆ ਸੀ ਕਿ ਹਿੰਦੀ ਭਾਸ਼ਾ ਮੁੰਬਈ ਦੀ ਮੋਸਟ ਕਾਮਨ ਭਾਸ਼ਾ ਹੈ। ਅਸਿਤ ਮੋਦੀ ਨੇ ਟਵੀਟ ਕਰਕੇ ਲਿਖਿਆ,‘‘ਮੁੰਬਈ ਮਹਾਰਾਸ਼ਟਰ ਵਿਚ ਹੈ ਅਤੇ ਸਾਡੇ ਮਹਾਰਾਸ਼ਟਰ ਦੀ ਰਾਜਭਾਸ਼ਾ ਭਾਸ਼ਾ ਮਰਾਠੀ ਹੀ ਹੈ। ਇਸ ਵਿਚ ਕੋਈ ਡਾਊਟ ਨਹੀਂ ਹੈ। ਮੈਂ ਭਾਰਤੀ ਹਾਂ, ਮਹਾਰਾਸ਼ਟਰੀਅਨ ਹਾਂ ਅਤੇ ਗੁਜਰਾਤੀ ਵੀ ਹਾਂ। ਸਾਰੀਆਂ ਭਾਰਤੀ ਭਾਸ਼ਾਵਾਂ ਦਾ ਸਨਮਾਨ ਕਰਦਾ ਹਾਂ.... ਜੈ ਹਿੰਦ।’’


ਇਸ ਤੋਂ ਇਲਾਵਾ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਟਵਿਟਰ ਹੈਂਡਲ ਤੋਂ ਇਕ ਵੀਡੀਓ ਪੋਸਟ ਕੀਤਾ ਗਿਆ ਹੈ। ਇਸ ਵੀਡੀਓ ਵਿਚ ਤਾਰਕ ਮਹਿਤਾ ਬੋਲ ਰਹੇ ਹਨ,‘‘ਭਾਰਤ ਦੀ ਆਰਥਿਕ ਰਾਜਧਾਨੀ ਅਤੇ ਮਹਾਰਾਸ਼ਟਰ ਦਾ ਖੂਬਸੂਰਤ ਸ਼ਹਿਰ ਮੁੰਬਈ, ਜਿੱਥੇ ਕਿ ਸਥਾਨਕ ਅਤੇ ਆਧਿਕਾਰਿਕ ਭਾਸ਼ਾ ਮਰਾਠੀ ਹੈ। ਅਸੀਂ ਪਿਛਲੇ ਐਪੀਸੋਡ ਵਿਚ ਚੰਪਕ ਚਾਚਾ ਰਾਹੀਂ ਇਹ ਕਿਹਾ ਸੀ ਕਿ ਇੱਥੋਂ ਦੀ ਆਮ ਭਾਸ਼ਾ ਹਿੰਦੀ ਹੈ। ਇਸ ਦਾ ਅਰਥ ਇਹ ਹੀ ਸੀ ਕਿ ਮੁੰਬਈ ਨੇ ਖੁੱਲੇ ਮਨ ਨਾਲ ਹਰ ਪ੍ਰਾਂਤ ਦੇ ਲੋਕਾਂ ਨੂੰ ਅਤੇ ਹਰ ਭਾਸ਼ਾ ਨੂੰ ਸਨਮਾਨ ਦਿੱਤਾ ਹੈ, ਪਿਆਰ ਦਿੱਤਾ ਹੈ। ਫਿਰ ਵੀ ਚੰਪਕ ਚਾਚਾ ਦੀ ਇਸ ਗੱਲ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਅਸੀਂ ਦਿਲੋਂ ਮੁਆਫੀ ਮੰਗਦੇ ਹਾਂ।’’

ਦੱਸ ਦੇਈਏ ਕਿ ਅਮਯ ਠਾਕੁਰ ਨੇ ਟਵੀਟ ਕਰਕੇ ਲਿਖਿਆ ਸੀ ਕਿ ਤਾਰਕ ਮਹਿਤਾ ਦੇ ਲੋਕ ਇਹ ਗੱਲ ਜਾਣਦੇ ਹਨ ਕਿ ਮੁੰਬਈ ਦੀ ਮੁੱਖ ਭਾਸ਼ਾ ਮਰਾਠੀ ਹੈ ਫਿਰ ਵੀ ਇਹ ਲੋਕ ਪ੍ਰੋਪੇਗੇਂਡਾ ਨੂੰ ਪ੍ਰਮੋਟ ਕਰ ਰਹੇ ਹਨ। ਮਹਾਰਾਸ਼ਟਰੀਏ ਲੋਕ ਜੋ ਵੀ ਇਸ ਸ਼ੋਅ ਦਾ ਹਿੱਸਾ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸਟੇਟਮੈਂਟ ਦਾ ਸਪੋਰਟ ਕਰਨ ਲਈ ਸ਼ਰਮ ਆਉਣੀ ਚਾਹੀਦੀ ਹੈ।

 


Tags: Taarak Mehta Ka Ooltah ChashmahAsit Kumarr ModiStatementRaj ThackerayAmeya KhopkarMaharashtra Navnirman Sena

About The Author

manju bala

manju bala is content editor at Punjab Kesari