ਨਵੀਂ ਦਿੱਲੀ(ਬਿਊਰੋ)— ਇੱਕ ਸਮਾਂ ਅਜਿਹਾ ਸੀ ਜਦੋਂ ਮਸ਼ਹੂਰ ਅਦਾਕਾਰਾ ਤੱਬੂ ਆਪਣੇ ਚੰਗੇ ਅਭਿਨੈ ਅਤੇ ਖੂਬਸੂਰਤੀ ਦੇ ਜ਼ਰੀਏ ਗਲੈਮਰ ਦੁਨੀਆ 'ਚ ਧਾਕ ਜਮਾਏ ਹੋਏ ਬੈਠੀ ਸੀ। ਦੱਸ ਦਈਏ ਕਿ ਤੱਬੂ ਨੇ ਆਪਣੇ ਕਰੀਅਰ 'ਚ ਲਗਭੱਗ ਆਪਣੀ ਉਮਰ ਦੇ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ।
ਤੱਬੂ ਗੋਵਿੰਦਾ ਤੋਂ ਲੈ ਕੇ ਅਮਿਤਾਬ ਬੱਚਨ ਤੱਕ ਸਾਰੇ ਐਕਟਰਾਂ ਨਾਲ ਕੰਮ ਕਰ ਚੁੱਕੀ ਹੈ ਪਰ ਅੱਜ ਤੱਕ ਉਨ੍ਹਾਂ ਦਾ ਕਿਸੇ ਨਾਲ ਰਿਸ਼ਤਾ ਨਹੀਂ ਬਣ ਸਕਿਆ, ਜਿਸ ਕਰਕੇ ਸਾਰੇ ਹੈਰਾਨ ਹਨ ਕਿ ਤੱਬੂ ਹੁਣ ਤਕ ਸਿੰਗਲ ਕਿਉਂ ਹੈ।
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਤੱਬੂ ਨੇ ਆਪਣੇ ਬਿਆਨ 'ਚ ਦੱਸਿਆ ਕਿ, ''ਮੇਰਾ ਕਜ਼ਨ ਸਮੀਰ ਆਰਿਆ ਅਤੇ ਅਜੇ ਦੇਵਗਨ ਇਕ-ਦੂਜੇ ਦੇ ਗੁਆਂਢ 'ਚ ਰਿਹਾ ਕਰਦੇ ਸਨ। ਇਹ ਦੋਵੇਂ ਹੀ ਮੇਰੇ 'ਤੇ ਕਾਫੀ ਨਜ਼ਰ ਰੱਖਦੇ ਸਨ ਅਤੇ ਮੇਰਾ ਪਿੱਛਾ ਕਰਦੇ ਰਹਿੰਦੇ ਸਨ।
ਜੇਕਰ ਕੋਈ ਵੀ ਮੁੰਡਾ ਮੇਰੇ ਕਰੀਬ ਆਉਂਦਾ ਦਿਸਦਾ ਤਾਂ ਇਹ ਦੋਵੇਂ ਮਿਲਕੇ ਉਸ ਨਾਲ ਖੂਬ ਕੁੱਟਮਾਰ ਕਰਦੇ ਸਨ। ਇਸ ਕਾਰਨ ਮੈਂ ਅੱਜ ਤਕ ਸਿੰਗਲ ਹਾਂ ਅਤੇ ਇਸ ਦੀ ਵਜ੍ਹਾ ਅਜੈ ਦੇਵਗਨ ਹੀ ਹੈ। ਮੈਂ ਅਜੇ ਨੂੰ ਕਹਿੰਦੀ ਸੀ ਕਿ ਉਹ ਵਿਆਹ ਲਾਈਕ ਮੇਰੇ ਲਈ ਕੋਈ ਮੁੰਡਾ ਲੱਭ ਦੇਣ ਪਰ ਉਸ ਨੇ ਉਦੋਂ ਅਜਿਹਾ ਨਹੀਂ ਕੀਤਾ।''
ਦੱਸ ਦਈਏ ਕਿ ਤੱਬੂ ਅਤੇ ਅਜੇ ਇਕ-ਦੂਜੇ ਦੇ ਬੇਹੱਦ ਕਰੀਬ ਹਨ। ਖਬਰਾਂ ਦੀ ਮੰਨੀਏ ਤਾਂ ਤੱਬੂ ਐਕਟਰ ਨਾਗਾਰਜੁਨ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹਿ ਚੁੱਕੀ ਹੈ।
ਸਾਲ 2017 'ਚ ਚੰਗਾ ਕਾਰੋਬਾਰ ਕਰਨ ਵਾਲੀ ਅਜੇ ਦੀ 'ਗੋਲਮਾਲ ਅਗੇਨ' ਫਿਲਮ ਸਭ ਤੋਂ ਸੁਪਰਹਿੱਟ ਰਹੀ ਹੈ। 90 ਦੇ ਦਹਾਕੇ 'ਚ ਅਜੇ ਦੇਵਗਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਐਕਸ਼ਨ ਫਿਲਮਾਂ ਜ਼ਿਆਦਾ ਕਰਨ ਕਰਕੇ ਉਹ ਐਕਸ਼ਨ ਹੀਰੋ ਦੇ ਰੂਪ 'ਚ ਹੀ ਜ਼ਿਆਦਾ ਮਸ਼ਹੂਰ ਹੋ ਗਏ।