FacebookTwitterg+Mail

B'DAY SPL : 48 ਦੀ ਉਮਰ 'ਚ ਵੀ ਖੂਬਸੂਰਤ ਦਿਸਦੀ ਹੈ ਤੱਬੂ, ਤਸਵੀਰਾਂ ਨੇ ਗਵਾਹ

tabu birthday
04 November, 2019 11:23:54 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤੱਬੂ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਦੱਸ ਦੇਈਏ ਕਿ ਤੱਬੂ ਦਾ ਰੀਅਲ ਨਾਂ ਤੱਬਸੁਮ ਹਾਸ਼ਿਮੀ ਹੈ। ਤੱਬੂ ਹਿੰਦੀ ਸਿਨੇਮਾ 'ਚ ਵੱਖਰਾ ਮੁਕਾਮ ਬਣਾ ਚੁੱਕੀ ਹੈ। ਤੱਬੂ ਦਾ ਜਨਮ 4 ਨਵੰਬਰ 1971 'ਚ ਹੈਦਰਾਬਾਦ 'ਚ ਹੋਇਆ। ਤੱਬੂ ਜਮਾਲ ਹਾਸ਼ਮੀ ਅਤੇ ਰਿਜਵਾਨਾ ਦੀ ਬੇਟੀ ਹੈ। ਹੈਦਰਾਬਾਦ ਦੇ ਸੈਂਟ ਐਨਸ ਹਾਈ ਸਕੂਲ 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੱਬੂ 1983 'ਚ ਮੁੰਬਈ ਆ ਗਈ ਫਿਰ ਉਨ੍ਹਾਂ ਨੇ ਦੋ ਸਾਲ ਤੱਕ ਸੈਂਟ ਜੇਵਿਅਰਜ਼ ਕਾਲਜ 'ਚ ਪੜ੍ਹਾਈ ਕੀਤੀ।
Punjabi Bollywood Tadka

 ਤੱਬੂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ 'ਚ 'ਹਮ ਨੌਜਵਾਨ' (1985) ਫਿਲਮ ਨਾਲ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨੇ ਦੇਵ ਆਨੰਦ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਬਤੌਰ ਲੀਡ ਅਦਾਕਾਰਾ ਤੱਬੂ ਪਹਿਲੀ ਵਾਰ ਸਾਲ 1994 'ਚ ਰਿਲੀਜ਼ ਹੋਈ ਫਿਲਮ 'ਪਹਿਲਾ ਪਹਿਲਾ ਪਿਆਰ' 'ਚ ਨਜ਼ਰ ਆਈ ਸੀ। ਤੱਬੂ ਇਕ ਸ਼ਾਨਦਾਰ ਅਦਾਕਾਰਾ ਹੈ ਇਹ ਗੱਲ ਸਾਰੇ ਜਾਣਦੇ ਹਨ ਪਰ ਇਸ ਗੱਲ ਤੋਂ ਘੱਟ ਲੋਕ ਹੀ ਵਾਕਿਫ ਹਨ ਕਿ ਤੱਬੂ ਕਦੇ ਹਿੰਦੀ ਸਿਨੇਮਾ 'ਚ ਨਹੀਂ ਆਉਣਾ ਚਾਹੁੰਦੀ ਸੀ।
Punjabi Bollywood Tadka

ਇਕ ਇੰਟਰਵਿਊ ਦੌਰਾਨ ਤੱਬੂ ਨੇ ਦੱਸਿਆ ਕਿ ਮੈਂ ਨਿਰਦੇਸ਼ਕ ਸ਼ੇਖਰ ਕਪੂਰ ਦੇ ਦਬਾਅ 'ਚ ਆ ਕੇ ਇੰਡਸਟਰੀ 'ਚ ਕਦਮ ਰੱਖਿਆ। ਤੱਬੂ ਨੇ ਦੱਸਿਆ ਕਿ, ''ਮੈਂ ਫਿਲਮਾਂ ਨਹੀਂ ਕਰਨਾ ਚਾਹੁੰਦੀ ਸੀ ਪਰ ਸ਼ੇਖਰ ਅੰਕਲ ਨੇ ਬਹਤੁ ਦਬਾਅ ਪਾਇਆ ਤਾਂ ਮੈਂ ਕਰ ਲਿਆ। ਮੈਨੂੰ ਅਦਾਕਾਰੀ ਕਰਨਾ ਚੰਗਾ ਨਹੀਂ ਲੱਗਦਾ ਸੀ। ਆਪਣੇ ਆਪ ਨੂੰ ਬਤੌਰ ਅਦਾਕਾਰੀ ਕਦੇ ਦੇਖਿਆ ਨਹੀਂ ਇਸ ਲਈ ਮੁਸ਼ਕਿਲ ਸੀ। ਮੈਨੂੰ ਲੱਗਿਆ ਸੀ ਕਿ ਇਕ ਫਿਲਮ ਕਰਾਂਗੀ ਅਤੇ ਇੰਡਸਟਰੀ ਤੋਂ ਚਲੀ ਜਾਵਾਂਗੀ।'' 
Punjabi Bollywood Tadka
ਦੱਸ ਦੇਈਏ ਕਿ ਤੱਬੂ ਨੂੰ ਬੈਸਟ ਅਦਾਕਾਰਾ ਲਈ ਨੈਸ਼ਨਲ ਐਵਾਰਡ ਮਿਲ ਚੁੱਕਿਆ ਹੈ। ਤੱਬੂ ਨੇ ਨਾ ਕੇਵਲ ਬਾਲੀਵੁੱਡ ਸਗੋਂ ਕਈ ਭਾਸ਼ਾਵਾਂ ਜਿਵੇਂ ਤਾਮਿਲ, ਤੇਲੁਗੂ, ਮਲਆਲਿਮ, ਬੰਗਲਾ ਅਤੇ ਇੰਗਲਿਸ਼ ਫਿਲਮਾਂ 'ਚ ਵੀ ਕੰਮ ਕੀਤਾ ਹੈ। ਬਤੌਰ ਅਦਾਕਾਰਾ ਤੱਬੂ ਆਪਣੀ ਫਿਲਮਾਂ ਅਤੇ ਕਿਰਦਾਰ ਦੇ ਮਾਮਲੇ 'ਚ ਕਾਫੀ ਚੁਣੀਦਾ ਮੰਨੀ ਜਾਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਉਹੀ ਫਿਲਮਾਂ ਕਰਦੀ ਹੈ, ਜੋ ਉਨ੍ਹਾਂ ਨੂੰ ਇਮੋਸ਼ਨਲ ਕਰ ਦੇਣ। ਹਾਲ ਹੀ ’ਚ ਤੱਬੂ ਨੇ ‘ਦੇ ਦੇ ਪਿਆਰ ਦੇ’ ’ਚ ਨਜ਼ਰ ਆਈ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: TabuHappy BirthdayHawaDe De Pyaar DeDrishyamAndhadhun

About The Author

manju bala

manju bala is content editor at Punjab Kesari