FacebookTwitterg+Mail

ਵਿਆਹ ਨਾ ਕਰਾਉਣ 'ਤੇ ਕੀ ਤੱਬੂ ਨੂੰ ਹੈ ਪਛਤਾਵਾ? ਲੰਬੀ ਚੁੱਪੀ ਤੋਂ ਬਾਅਦ ਦਿੱਤਾ ਅਜਿਹਾ ਜਵਾਬ

tabu marriage statement
30 June, 2018 05:19:58 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਦੀ ਦਿੱਗਜ ਅਭਿਨੇਤਰੀ ਤੱਬੂ (46) ਦੀ ਗਿਣਤੀ ਇੰਡਸਟਰੀ ਦੀਆਂ ਸਿੰਪਲ ਅਭਿਨੇਤਰੀਆਂ 'ਚ ਹੁੰਦੀ ਹੈ। 46 ਸਾਲ ਦੀ ਹੋ ਚੁੱਕੀ ਤੱਬੂ ਨੇ ਨਾ ਤਾਂ ਹੁਣ ਤੱਕ ਵਿਆਹ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਛਤਾਵਾ ਹੈ। 'ਮਕਬੂਲ', 'ਚਾਂਦਨੀ ਬਾਰ', 'ਚੀਨੀ ਕਮ' ਅਤੇ 'ਹੈਦਰ' ਵਰਗੀਆਂ ਵੱਖਰੇ ਜ਼ੋਨਰ ਦੀਆਂ ਫਿਲਮਾਂ 'ਚ ਕੰਮ ਲਈ ਪਛਾਣੀ ਜਾਣ ਵਾਲੀ ਦਿੱਗਜ ਅਦਾਕਾਰਾ ਨੇ ਹਾਲ ਹੀ 'ਚ ਇਕ ਇੰਟਰਵਿਊ ਦਿੱਤਾ ਹੈ।

Punjabi Bollywood Tadka

ਇਹ ਪੁੱਛਣ 'ਤੇ ਕਿ ਕੀ ਉਹ ਸਿੰਗਲ ਹੈ, ਇਸ 'ਤੇ ਤੱਬੂ (46) ਨੇ ਕਿਹਾ, ''ਹਾਂ ਮੈਂ ਸਿੰਗਲ ਹਾਂ, ਅਗਲਾ ਸਵਾਲ।'' ਇਸ ਤੋਂ ਬਾਅਦ ਇਕ ਨੇ ਤੱਬੂ ਦੇ ਸਿੰਗਲ ਹੋਣ 'ਤੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਸਿੰਗਲ ਰਹਿ ਕੇ ਸਭ ਤੋਂ ਚੰਗਾ ਕੰਮ ਕੀਤਾ? ਇਸ 'ਤੇ ਤੱਬੂ ਨੇ ਬਿਨਾਂ ਸੋਚੇ-ਸਮਝੇ ਕਿਹਾ, ''ਹਮੇਸ਼ਾ ਲੱਗਦਾ ਹੈ।''

Punjabi Bollywood Tadka

ਉਨ੍ਹਾਂ ਨੇ ਕਿਹਾ, ''ਕਿਉਂਕਿ ਮੈਂ ਦੂਜਾ ਪਹਿਲੂ ਨਹੀਂ ਜਾਣਦੀ ਤਾਂ ਮੈਂ ਕਿਵੇਂ ਕਹਿ ਸਕਦੀ ਹਾਂ ਕਿ ਕਿਹੜਾ ਬਿਹਤਰ ਹੈ। ਮੈਂ ਜਦੋਂ ਇਸ ਦਾ ਅਨੁਭਵ ਕਰਾਂਗੀ ਤਾਂ ਹੀ ਦੱਸ ਸਕਾਂਗੀ ਕਿ ਕਿਹੜਾ ਬਿਹਤਰ ਹੈ।'' ਵਿਆਹ ਨਾ ਕਰਾਉਣ ਦੇ ਪਛਤਾਵਾ 'ਤੇ ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਤਾਂ ਪਹਿਲਾਂ ਤਾਂ ਤੱਬੂ ਨੇ ਇਸ 'ਤੇ ਲੰਬੀ ਚੁੱਪੀ ਵੱਟ ਲਈ ਫਿਰ ਹੱਸਦੇ ਹੋਏ ਕਿਹਾ, ''ਨਹੀਂ, ਕਦੇ ਨਹੀਂ।''

Punjabi Bollywood Tadka


Tags: TabuInterviewMarriageStatementMaqboolChandni BarCheeni Kum

Edited By

Chanda Verma

Chanda Verma is News Editor at Jagbani.