ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀਆਂ ਉਚਾਈਆਂ ਨੂੰ ਛੂਹਣ ਪਿੱਛੇ ਸਿਤਾਰਿਆਂ ਦੇ ਲੰਬੇ ਸੰਘਰਸ਼ ਦੀ ਕਹਾਣੀ ਕਹਾਣੀ ਜ਼ਰੂਰ ਜੁੜੀ ਹੁੰਦੀ ਹੈ। ਇਸ ਤਰ੍ਹਾਂ ਦੀ ਹੀ ਕਹਾਣੀ ਹੈ ਰੋਹਿਤ ਸ਼ੈੱਟੀ ਦੀ ਹੈ, ਜਿਸ ਦਾ ਖੁਲਾਸਾ ਖੁਦ ਆਪ ਕੀਤਾ ਸੀ। ਅਸਲ, ਜਾਣਕਾਰੀ ਮੁਤਾਬਿਕ ਰੋਹਿਤ ਸ਼ੈੱਟੀ ਨੇ ਰਿਐਲਿਟੀ ਸ਼ੋਅ 'ਇੰਡੀਆਜ਼ ਨੈਕਸਟ ਸੁਪਰਸਟਾਰ' ਦੌਰਾਨ ਦੱਸਿਆ ਕਿ 1995 'ਚ ਬਣੀ ਫਿਲਮ 'ਹਕੀਕਤ' 'ਚ ਤੱਬੂ ਦੀਆਂ ਸਾੜ੍ਹੀਆਂ ਪ੍ਰੈੱਸ ਕਰਦੇ ਸਨ।
ਜਾਣਕਾਰੀ ਮੁਤਾਬਿਕ ਰੋਹਿਤ ਕਈ ਫਿਲਮਾਂ 'ਚ ਕਾਜੋਲ ਦੇ ਮੇਕਅੱਪ ਟਚਅੱਪ ਕਰਨ ਤੋਂ ਲੈ ਕੇ ਅਤੇ ਉਨ੍ਹਾਂ ਦੇ ਸਪਾਟਬੁਆਏ ਦਾ ਕੰਮ ਵੀ ਕਰ ਚੁੱਕੇ ਸਨ। ਇਸ ਦੇ ਨਾਲ ਹੀ ਰੋਹਿਤ ਅਜੇ ਦੇਵਗਨ ਦੀਆਂ ਕਈ ਫਿਲਮਾਂ 'ਚ ਜਿਵੇਂ 'ਫੂਲ ਓਰ ਕਾਂਟੇ', 'ਸੁਹਾਗ', 'ਪਿਆਰ ਤੋਂ ਹੋਨਾ ਹੀ ਥਾ' ਅਤੇ 'ਰਾਜੂ ਚਾਚਾ' ਵਰਗੀਆਂ ਫਿਲਮਾਂ 'ਚ ਅਸਿਸਟੈਂਟ ਡਾਇਰੈਕਟਰ ਵੀ ਰਹਿ ਚੁੱਕੇ ਹਨ।
ਦੱਸ ਦੇਈਏ ਕਿ ਰੋਹਿਤ ਸ਼ੈੱਟੀ ਨੇ ਡਾਇਰੈਕਟਰ ਦੇ ਤੌਰ 'ਤੇ ਪਹਿਲੀ ਫਿਲਮ 'ਜ਼ਮੀਨ' ਬਣਾਈ ਸੀ, ਜੋ ਕਿ ਸਾਲ 2003 'ਚ ਰਿਲੀਜ਼ ਹੋਈ ਸੀ। ਕਈ ਕੌਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤੀ ਜਾ ਚੁੱਕੀ ਅਦਾਕਾਰਾ ਤੱਬੂ ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਦਮਦਮ 'ਚ ਆਯੋਜਿਤ ਹੋਣ ਵਾਲੇ ਤੀਜੇ ਦਮਦਮ ਕੌਮਾਂਤਰੀ ਫਿਲਮ ਸਮਾਰੋਹ ਦਾ ਉਦਘਾਟਨ ਕਰੇਗੀ।
ਪੱਛਮ ਬੰਗਾਲ ਦੇ ਸੂਚਨਾ ਅਤੇ ਇਲੈਕਟ੍ਰਾਨਿਕ ਮੰਤਰੀ ਬ੍ਰਾਤਯਾ ਬਸੁ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਸਮਾਰੋਹ ਅਸਲ 'ਚ ਸ਼੍ਰੀ ਬਸੁ ਦੀ ਹੀ ਕਲਪਨਾ ਹੈ, ਜੋ ਸਥਾਨਕ ਵਿਧਾਇਕ ਅਤੇ ਪੱਛਮ ਬੰਗਾਲ 'ਚ ਸਰਕਾਰ ਮੰਤਰੀ ਹਨ। ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਤੱਬੂ ਦਾ ਕੋਲਕਾਤਾ ਨਾਲ ਡੂੰਘਾ ਰਿਸ਼ਤਾ ਰਿਹਾ ਹੈ।
ਪਹਿਲਾ ਦਮਦਮ ਕੌਮਾਂਤਰੀ ਫਿਲਮ ਸਮਾਰੋਹ ਸਾਲ 2013 'ਚ ਆਯੋਜਿਤ ਹੋਇਆ ਸੀ। ਇਸ ਤੋਂ ਬਾਅਦ ਪਿਛਲੇ ਸਾਲ ਇਹ ਸਮਾਰੋਹ ਮੁੜ ਆਯੋਜਿਤ ਹੋਣਾ ਸ਼ੁਰੂ ਹੋਇਆ। ਕੁਈਨ ਕੰਗਨਾ ਰਣੌਤ ਨਾਲ ਬਾਲੀਵੁੱਡ 'ਚ ਹਰ ਕੋਈ ਪੰਗਾ ਲੈਣ ਤੋਂ ਡਰਦਾ ਹੈ। ਇਸ ਕਾਰਨ ਉਨ੍ਹਾਂ ਦੇ ਦੁਸ਼ਮਣਾਂ ਦੀ ਕੋਈ ਕਮੀ ਨਹੀਂ ਹੈ ਅਤੇ ਉਹ ਅਕਸਰ ਵਿਵਾਦਾਂ 'ਚ ਬਣੀ ਰਹਿੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖਤਰਿਆਂ ਦੇ ਨਾਲ ਆਸਾਨੀ ਨਾਲ ਨਿਪਟਣ ਵਾਲੇ ਰੋਹਿਤ ਸ਼ੈੱਟੀ ਨੂੰ ਕੰਗਨਾ ਦੇ ਜੁਬਾਨੀ ਤੀਰ ਅਤੇ ਗੁੱਸੇ ਤੋਂ ਡਰ ਲੱਗਦਾ ਹੈ।
ਇਸ ਦਾ ਨਜ਼ਾਰਾ ਹਾਲ ਹੀ 'ਚ ਸਟਾਰ ਪਲੱਸ ਦੇ ਸ਼ੋਅ 'ਇੰਡੀਆਜ਼ ਨੈਕਸਟ ਸੁਪਰਸਟਾਰਜ਼' 'ਚ ਵੇਖਣ ਨੂੰ ਮਿਲਿਆ ਸੀ, ਜਿੱਥੇ ਕੰਗਨਾ ਰਣੌਤ ਗੈਸਟ ਬਣ ਕੇ ਪੁੱਜੀ ਸੀ। ਸ਼ੋਅ ਦੌਰਾਨ ਰੋਹਿਤ ਸ਼ੈੱਟੀ ਨੇ ਖੁਦ ਖੁਲਾਸਾ ਕੀਤਾ ਕਿ ਉਹ ਕੰਗਨਾ ਨਾਲ ਪੰਗਾ ਲੈਣ ਤੋਂ ਡਰਦੇ ਹਨ। ਸ਼ੋਅ ਦੇ ਦੌਰਾਨ ਹੀ ਕਰਨ ਜੌਹਰ ਨੇ ਕੰਗਨਾ ਅਤੇ ਰੋਹਿਤ ਨੂੰ ਇਕ ਸੀਨ ਕਰਨ ਦੀ ਗੁਜਾਰਿਸ਼ ਕੀਤੀ ਸੀ।
ਰੋਹਿਤ ਨੂੰ ਫਿਲਮ 'ਦੀਵਾਰ' ਦਾ ਮਸ਼ਹੂਰ ਡਾਇਲਾਗ ਬੋਲਣਾ ਸੀ, 'ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰੋਪਾਰਟੀ ਹੈ, ਬੈਂਕ ਬੈਲੇਂਸ ਹੈ, ਬੰਗਲਾ ਹੈ, ਗਾੜ੍ਹੀ ਹੈ, ਕਿਆ ਕਿਆ ਹੈ ਤੁਮਾਰੇ ਪਾਸ? ਜਿਸ ਤੋਂ ਬਾਅਦ ਕੰਗਨਾ ਉਨ੍ਹਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਦੇ ਲਈ ਟਚ ਕਰਦੀ ਹੈ ਤਾਂ ਰੋਹਿਤ ਕਹਿੰਦੇ ਹਨ ਕਿ ਨਾ ਭਾਈ ਨਾ ਇਸ ਸੇ ਪੰਗਾ ਕੌਨ ਲੇਗਾ? ਇਸ ਐਕਟ 'ਤੇ ਸਾਰੇ ਹੱਸਣ ਲੱਗ ਜਾਂਦੇ ਹਨ।