FacebookTwitterg+Mail

ਕੈਂਸਰ ਦੇ ਇਲਾਜ ਤੋਂ ਬਾਅਦ ਤਾਹਿਰਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

tahira kashyap
28 September, 2018 12:00:59 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕਸ਼ਯਪ ਨੇ ਕੈਂਸਰ ਦੀ ਜੰਗ ਜਿੱਤਣ ਤੋਂ ਬਾਅਦ ਟਵਿਟਰ 'ਤੇ ਆਪਣੀਆਂ ਭਾਵਨਾਵਾਂ ਸ਼ੇਅਰ ਕੀਤੀਆਂ। ਇਸ ਪੋਸਟ 'ਚ ਤਾਹਿਰਾ ਨੇ ਲਿਖਿਆ, ''ਮੈਂ ਇਕ ਵਾਰ ਸੁਣਿਆ ਸੀ ਕਿ ਜੇਕਰ ਤੁਸੀਂ ਰੁੱਖਾਂ ਨਾਲ ਗੱਲਾਂ ਕਰਦੇ ਹੋ ਤਾਂ ਇਨ੍ਹਾਂ ਦਾ ਵਿਕਾਸ ਜਲਦੀ ਹੁੰਦਾ ਹੈ। ਬ੍ਰੈਸਟ ਇਸ ਤੋਂ ਅਲੱਗ ਨਹੀਂ ਹੈ। ਬਾਥਰੂਮ 'ਚ ਮੈਂ ਖੁਦ ਨਾਲ ਕਈ ਗੱਲਾਂ ਕੀਤੀਆਂ ਅਤੇ ਆਪਣੀ ਸੱਜੀ ਬ੍ਰੈਸਟ ਦੇ ਵਿਕਾਸ ਹੋਣ ਦਾ ਇੰਤਜ਼ਾਰ ਕੀਤਾ ਹੈ।

Punjabi Bollywood Tadka
ਪਤਨੀ ਤਾਹਿਰਾ ਦੀ ਇਸ ਪੋਸਟ 'ਤੇ ਆਯੁਸ਼ਮਾਨ ਨੇ ਰੀਟਵੀਟ ਕਰਦੇ ਹੋਏ ਲਿਖਿਆ, ''ਪਿਆਰੀ ਤਾਹਿਰਾ ਤੁਸੀਂ ਮੇਰੇ ਲਈ ਸਭ ਤੋਂ ਵੱਡੀ ਪ੍ਰੇਰਣਾ ਬਣ ਚੁੱਕੇ ਹਨ, ਤੁਹਾਡੇ ਚੈਲੇਜ਼ ਨੂੰ ਸਭ ਦੇ ਸਾਹਮਣੇ ਸਾਂਝਾ ਕਰਨ 'ਚ ਬਹੁਤ ਹਿੰਮਤ ਚਾਹੀਦੀ ਹੈ, ਤੁਸੀਂ ਜਿੱਤ ਜਾਓਗੇ, ਮੈਂ ਦੁਨੀਆ ਨੂੰ ਸਭ ਦੇ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹੈ''।

ਤਾਹਿਰਾ ਨੇ ਕਿਹਾ, ''ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਮੈਂ ਕੈਂਸਰ ਪੀੜਤ ਹਾਂ, ਇਹ ਕਿਸੇ ਨੂੰ ਵੀ ਹੋ ਸਕਦਾ ਹੈ। ਨਾਲ ਹੀ ਤਾਹਿਰਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਮਹਿਲਾਵਾਂ ਇਸ ਪ੍ਰਤੀ ਜਾਗਰੂਕ ਹੋਣ, ਜੇਕਰ ਉਨ੍ਹਾਂ ਨੂੰ ਕੁਝ ਵੀ ਮਹਿਸੂਸ ਹੋਵੇ ਤਾਂ ਉਹ ਜਲਦ ਹੀ ਡਾਕਟਰ ਕੋਲ ਜਾਣ ਅਤੇ ਚੈੱਕਅਪ ਕਰਵਾਉਣ।


Tags: Ayushmann Khurrana Tahira Kashyap Emotional Post Breast Cancer Surgery Bollywood Actor

Edited By

Kapil Kumar

Kapil Kumar is News Editor at Jagbani.