FacebookTwitterg+Mail

ਇੰਟਰਨੈੱਟ 'ਤੇ ਮੁੜ ਚਰਚਾ 'ਚ ਬਣਿਆ ਤੈਮੂਰ, ਯਸ਼-ਰੂਹੀ ਦਾ ਵੀਡੀਓ ਵਾਇਰਲ

taimur
12 February, 2018 11:49:50 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦਾ ਛੋਟਾ ਨਵਾਬ ਤੈਮੂਰ ਹਮੇਸ਼ਾ ਹੀ ਆਪਣੇ ਕਿਊਟ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਛਾਇਆ ਰਹਿੰਦਾ ਹੈ। ਹਾਲ ਹੀ 'ਚ ਤੈਮੂਰ ਇਕ ਵਾਰ ਫਿਰ ਆਪਣੀ ਤਸਵੀਰ ਨਾਲ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੌਰ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਤਸਵੀਰ 'ਚ ਤੈਮੂਰ ਇਕੱਲਾ ਨਹੀਂ, ਬਲਕਿ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਦਾ ਬੇਟਾ ਯਸ਼ ਵੀ ਨਜ਼ਰ ਆ ਰਿਹਾ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

 

A post shared by Karan Johar (@karanjohar) on

ਦਰਸਅਲ, ਕਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤੈਮੂਰ ਅਤੇ ਬੇਟੇ ਯਸ਼ ਦੀ ਤਸਵੀਰ ਦਾ ਇਕ ਕੋਲਾਜ਼ ਸ਼ੇਅਰ ਕੀਤਾ ਹੈ ਜਿਸ 'ਚ ਤੈਮੂਰ ਅਤੇ ਯਸ਼ ਦੋਵੇਂ ਪਿਆਨੋ ਸਾਹਮਣੇ ਖੜੇ ਦਿਖਾਈ ਦੇ ਰਹੇ ਹਨ। ਕਰਨ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''Future musicians!!!''। ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਕਰਨ ਨੇ ਤੈਮੂਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਤੈਮੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਚੁੱਕੇ ਹਨ।

 

A post shared by @pammi_bakshi_gautam on

ਇਸ ਤੋਂ ਇਲਾਵਾ ਕਰਨ ਜੌਹਰ ਦੇ ਜੁੜਵਾ ਬੱਚੇ ਯਸ਼ ਤੇ ਰੂਹੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ 'ਚ ਦੋਹੇਂ ਬੇਹੱਦ ਮਸਤੀ ਕਰਦੇ ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਰੂਹੀ, ਯਸ਼ ਨੂੰ ਪਿਆਰ ਕਰਦੀ ਨਜ਼ਰ ਆ ਰਹੀ ਹੈ। ਸਟਾਰ ਕਿਡਜ਼ ਦੇ ਜਮਾਨੇ 'ਚ ਬਾਲੀਵੁੱਡ ਸਟਾਰਜ਼ ਤੋਂ ਜ਼ਿਆਦਾ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੇ ਬੱਚਿਆਂ ਦੀ ਫੈਨਜ਼ ਫਾਲੋਇੰਗ ਕਾਫੀ ਜ਼ਿਆਦਾ ਹੈ।


Tags: Kareena Kapoor Taimur Karan Johar Roohi Johar Yash Johar Viral Piano Bollywood Actress

Edited By

Kapil Kumar

Kapil Kumar is News Editor at Jagbani.