ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਿਊਟ ਕਿਡ ਦੀ ਲਿਸਟ 'ਚ ਹੁਣ ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਦੀ ਧੀ ਇਨਾਇਆ ਦਾ ਨਾਮ ਵੀ ਜੁੜ ਗਿਆ ਹੈ। ਇਨਾਇਆ ਨਾਲ ਮਿਲਣ ਕਰੀਨਾ ਦੇ ਨਾਲ ਭੂਆ ਸੋਹਾ ਦੇ ਘਰ ਤੈਮੂਰ ਪੁੱਜੇ। ਤੈਮੂਰ ਅਤੇ ਇਨਾਇਆ ਦੀ ਇਕ ਬਹੁਤ ਹੀ ਕਿਊਟ ਫੋਟੋ ਵਾਇਰਲ ਹੋ ਰਹੀ ਹੈ।
ਸੋਹਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਭਤੀਜੇ ਅਤੇ ਧੀ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਸੋਹਾ ਨੇ ਆਪਣੀ ਅਤੇ ਕਰੀਨਾ ਦੀ ਵੀ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਕਰੀਨਾ ਬਿਨ੍ਹਾਂ ਮੇਕਅੱਪ ਦੇ ਦਿਖਾਈ ਦੇ ਰਹੀ ਹੈ।
ਇਨਾਇਆ ਅਤੇ ਤੈਮੂਰ ਦੀਆਂ ਬੱਚਿਆਂ ਵਾਲੀ ਕਾਰ 'ਚ ਬੈਠੇ ਇਹ ਫੋਟੋ ਇਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਕਿਊਟ ਤਸਵੀਰਾਂ 'ਚੋਂ ਇਕ ਹੈ। ਇਨਾਇਆ ਦੇ ਜਨਮ ਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਤੈਮੂਰ ਦੀ ਟੂ ਕਾਪੀ ਦੱਸਿਆ ਜਾ ਰਿਹਾ ਹੈ ਅਤੇ ਇਹ ਗੱਲ ਕਾਫੀ ਹੱਦ ਤੱਕ ਸੱਚ ਵੀ ਹੈ। ਇਨ੍ਹਾਂ ਦੋਵਾਂ ਦੀ ਇਸ ਫੋਟੋ 'ਤੇ ਬਹੁਤ ਕੁਮੈਂਟਸ ਆ ਰਹੇ ਹਨ ਅਤੇ ਫੈਨਸ ਇਨ੍ਹਾਂ ਦੇ ਪਿਆਰੇ ਅੰਦਾਜ਼ ਨੂੰ ਪਸੰਦ ਕਰ ਰਹੇ ਹਨ।
ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਨੇ ਇਨਾਇਆ ਦੀ ਉਨ੍ਹਾਂ ਦੀ ਜ਼ਿੰਦਗੀ 'ਚ ਐਂਟਰੀ ਨੂੰ ਲੈ ਕੇ ਕਿਹਾ ਸੀ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਬਿਲਕੁਲ ਬਦਲ ਚੁੱਕੀ ਹੈ। ਸਤੰਬਰ 2017 'ਚ ਧੀ ਇਨਾਇਨਾ ਦੇ ਮਾਤਾ-ਪਿਤਾ ਬਣੇ। ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਅਕਸਰ ਆਪਣੀ ਧੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।