FacebookTwitterg+Mail

ਤੈਮੂਰ ਦੀ ਪ੍ਰਸਿੱਧੀ ਬਣੀ ਸੈਫ-ਕਰੀਨਾ ਦੇ ਗੁਆਂਢੀਆਂ ਲਈ ਸਿਰਦਰਦ, ਕੀਤੀ ਸ਼ਿਕਾਇਤ

taimur ali khan  s neighbour files complain against paparazzi
05 May, 2019 03:15:15 PM

ਮੁੰਬਈ(ਬਿਊਰੋ)— ਤੈਮੂਰ ਅਲੀ ਖਾਨ ਅੱਜ ਦੇ ਦੌਰ ਦਾ ਸਭ ਤੋਂ ਮਸ਼ਹੂਰ ਸਟਾਰ ਕਿਡ ਕਿਹਾ ਜਾਵੇ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ। ਮੀਡੀਆ ਤੈਮੂਰ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਕਰਨ ਲਈ ਹਰ ਥਾਂ ਮੌਜੂਦ ਰਹਿੰਦੇ ਹਨ, ਜੋ ਹੁਣ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਗੁਆਂਢੀਆਂ ਲਈ ਬਹੁਤ ਸਿਰਦਰਦ ਬਣ ਗਿਆ ਹੈ। ਇਸ ਪਰੇਸ਼ਾਨੀ ਕਾਰਨ ਇਸ ਗੁਆਂਢੀਆਂ ਨੇ ਪੁਲਸ 'ਚ ਸ਼ਿਕਾਇਤ ਕਰ ਦਿੱਤੀ ਹੈ। ਰਿਪੋਰਟਸ ਮੁਤਾਬਕ, ਤੈਮੂਰ ਦੀਆਂ ਤਸਵੀਰਾਂ ਲੈਣ ਲਈ ਵੱਡੀ ਗਿਣਤੀ 'ਚ ਫੋਟੋਗ੍ਰਾਫਰਸ ਸੈਫ ਅਤੇ ਕਰੀਨੇ ਦੇ ਘਰ ਦੇ ਬਾਹਰ ਮੌਜੂਦ ਰਹਿੰਦੀ ਹੈ।
Punjabi Bollywood Tadka
ਇਸ ਤੋਂ ਹੋਣ ਵਾਲੇ ਰੌਲੇ ਅਤੇ ਹੋਰ ਪਰੇਸ਼ਾਨੀਆਂ ਦੇ ਚਲਦੇ ਸਟਾਰ ਕਪਲ ਦੇ ਗੁਆਂਢੀ ਇਨ੍ਹੇ ਪ੍ਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਫੋਟੋਗ੍ਰਾਫਰਸ (ਪਾਪਾਰਾਜ਼ੀ) ਖਿਲਾਫ ਸ਼ਿਕਾਇਤ ਕਰਵਾ ਦਿੱਤੀ। ਇਹੀ ਕਾਰਨ ਹੈ ਕਿ ਹੁਣ ਪਾਪਾਰਾਜ਼ੀ ਸੈਫ-ਕਰੀਨਾ ਦੇ ਘਰ ਦੇ ਬਾਹਰ ਨਜ਼ਰ ਨਹੀਂ ਆਉਂਦੇ ਹਨ। ਕੁਝ ਦਿਨ ਪਹਿਲਾਂ ਜਦੋਂ ਉਹ ਉੱਥੇ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਨੂੰ ਘਰ ਦੇ ਬਾਹਰ ਤੋਂ ਹਟਾਉਂਦੇ ਹੋਏ ਉੱਥੋਂ ਚਲੇ ਲਈ ਕਹਿ ਦਿੱਤਾ ਸੀ।
Punjabi Bollywood Tadka
ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਸੈਫ ਨੇ ਪਾਪਾਰਾਜ਼ੀਆਂ ਖਿਲਾਫ ਸ਼ਿਕਾਇਤ ਕੀਤੀ ਹੈ ਪਰ ਐਕਟਰ ਨੇ ਇਕ ਇੰਟਰਵਿਯੂ ਦੌਰਾਨ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ ਹੈ। ਹੁਣ ਲੱਗਦਾ ਹੈ ਕਿ ਇਹ ਸਾਫ ਹੁੰਦਾ ਦਿਖਾਈ ਦੇ ਰਿਹਾ ਹੈ ਕਿ ਆਖਿਰ ਸ਼ਿਕਾਇਤ ਕਿਸ ਨੇ ਕੀਤੀ ਸੀ। ਉਂਝ ਹੁਣ ਪਪਰਾਜ਼ੀ ਭਲੇ ਹੀ ਸੈਫ ਕਰੀਨੇ ਦੇ ਘਰ ਦੇ ਬਾਹਰ ਨਹੀਂ ਦਿਖਦੇ ਹੋਣ ਪਰ ਉਨ੍ਹਾਂ ਦਾ ਤੈਮੂਰ ਨੂੰ ਬਾਕੀ ਥਾਵਾਂ 'ਤੇ ਫਾਲੋ ਕਰਨਾ ਜਾਰੀ ਹੈ।


Tags: Taimur Ali KhanComplainPaparazziSaif Ali KhanKareena KapoorBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.