ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਬੀਤੇ ਦਿਨੀਂ ਗਾਰਡਨ 'ਚ ਨਜ਼ਰ ਆਇਆ। ਇਥੇ ਉਹ ਨੈਨੀ ਨਾਲ ਮਸਤੀ ਕਰਦਾ ਦਿਖਿਆ। ਸੋਸ਼ਲ ਮੀਡੀਆ 'ਤੇ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਮਸਤੀ ਦੇ ਮੂਡ 'ਚ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਨੇ ਪਾਪਾ ਸੈਫ ਨਾਲ ਵੀ ਕਾਫੀ ਇੰਜੁਆਏ ਕੀਤਾ।
ਦੱਸਣਯੋਗ ਹੈ ਕਿ ਸੈਫ ਅਲੀ ਖਾਨ ਆਪਣੀ ਆਉਣ ਵਾਲੀ ਫਿਲਮ 'ਬਾਜ਼ਾਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਫਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਚੱਲ ਰਹੀ ਹੈ।
ਸ਼ੂਟਿੰਗ ਤੋਂ ਕੁਝ ਸਮਾਂ ਕੱਢ ਕੇ ਸੈਫ ਮੁੰਬਈ ਆਏ ਹਨ, ਜਿਥੇ ਉਨ੍ਹਾਂ ਨੇ ਬੇਟੇ ਤੈਮੂਰ ਅਲੀ ਖਾਨ ਨਾਲ ਕਵਾਲਿਟੀ ਸਮਾਂ ਬਿਤਾਇਆ।
ਵੱਖ-ਵੱਖ ਥਾਵਾਂ 'ਤੇ ਨਜ਼ਰ ਆਏ ਇਹ ਸਿਤਾਰੇ
ਇਸ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਵੱਖਰੀਆਂ-ਵੱਖਰੀਆਂ ਥਾਵਾਂ 'ਤੇ ਵੀ ਨਜ਼ਰ ਆਏ। ਮਲਾਇਕਾ ਅਰੋੜਾ ਖਾਨ, ਰਣਵੀਰ ਸਿੰਘ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਦੀਪਿਕਾ ਪਾਦੂਕੋਣ, ਪਰਿਵਾਰ ਨਾਲ ਅਕਸ਼ੈ ਕੁਮਾਰ, ਈਸ਼ਾਨ ਖੱਟੜ, ਹੁਮਾ ਕੁਰੈਸ਼ੀ, ਬੇਟੀ ਰਾਸ਼ਾ ਨਾਲ ਰਵੀਨਾ ਟੰਡਨ, ਰਕੂਲ ਪ੍ਰੀਤ ਸਿੰਘ, ਆਮਿਰ ਖਾਨ ਏਅਰਪੋਰਟ 'ਤੇ ਨਜ਼ਰ ਆਏ।
ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਤੇ ਚਿਤਰਗਦਾ ਸਿੰਘ ਸੈਲੂਨ ਦੇ ਬਾਹਰ ਨਜ਼ਰ ਆਈਆਂ।