FacebookTwitterg+Mail

Doll ਤੋਂ ਬਾਅਦ ਬਾਜ਼ਾਰ 'ਚ ਆਏ ਤੈਮੂਰ ਬਿਸਕੁਟ, ਤਸਵੀਰਾਂ ਵਾਇਰਲ

taimur ali khan
27 March, 2019 10:27:15 AM

ਜਲੰਧਰ(ਬਿਊਰੋ)— ਹੁਣ ਤੋਂ ਹੀ ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਦਾ ਛੋਟਾ ਨਵਾਬ ਤੈਮੂਰ ਅਲੀ ਖਾਨ ਇੰਡਸਟਰੀ ਦੇ ਸਟਾਰ ਕਿਡਸ 'ਚ ਸਭ ਤੋਂ ਟੌਪ 'ਤੇ ਹੈ। ਉਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕੁਝ ਹੀ ਪਲਾਂ 'ਚ ਵਾਇਰਲ ਹੋ ਜਾਂਦੀਆਂ ਹਨ। ਤੈਮੂਰ ਦੇ ਤਾਂ ਫੈਨਜ਼ ਨੇ ਸੋਸ਼ਲ ਮੀਡੀਆ 'ਤੇ ਕਈ ਪੇਜ਼ ਵੀ ਬਣਾਏ ਹੋਏ ਹਨ ਜਿਨ੍ਹਾਂ 'ਤੇ ਲੱਖਾਂ ਫੈਨਜ਼ ਹਨ।
Punjabi Bollywood Tadka
ਕੁਝ ਸਮਾਂ ਪਹਿਲਾਂ ਤੈਮੂਰ ਦੀ ਸ਼ਕਲ ਦੇ ਸੌਫਟ ਟੌਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਹੁਣ ਮਾਰਕਿਟ 'ਚ ਤੈਮੂਰ ਦੇ ਨਾਂ ਦੇ ਬਿਸਕੁੱਟ ਵੇਚੇ ਜਾ ਰਹੇ ਹਨ। ਜੀ ਹਾਂ, ਕਸਟਮਾਈਜ਼ ਕੂਕੀਜ਼ ਬਣਾਉਣ ਵਾਲੀ ਬੈਕਰੀ 'ਚ ਤੈਮੂਰ ਬਿਸਕੁੱਟ ਮਿਲ ਰਹੇ ਹਨ।
Punjabi Bollywood Tadka
ਇਸ ਬੈਕਰੀ ਨੇ ਹਾਲ ਹੀ 'ਚ ਦਿੱਲੀ 'ਚ ਇਕ ਐਵਾਰਡ ਫੰਕਸ਼ਨ 'ਚ ਆਉਣ ਵਾਲੇ ਮਹਿਮਾਨਾਂ ਨੂੰ ਵੀ ਇਹ ਕੁਕੀਜ਼ ਗਿਫਟ ਕੀਤੀਆਂ ਗਈਆਂ।
Punjabi Bollywood Tadka
ਉਂਝ ਜੇਕਰ ਕਰੀਨਾ ਦੀ ਗੱਲ ਕਰੀਏ ਤਾਂ ਉਸ ਨੂੰ ਤੈਮੂਰ ਦੀ ਸ਼ਕਲ ਦੀ ਡੌਲ ਬਿਲਕੁਲ ਪਸੰਦ ਨਹੀਂ ਆਈ ਸੀ। ਉਸ ਦਾ ਕਹਿਣਾ ਸੀ ਕਿ ਤੈਮੂਰ ਉਸ ਡੌਲ ਦੀ ਤਰ੍ਹਾਂ ਬਿਲਕੁਲ ਨਹੀਂ ਦਿਖਦਾ।
Punjabi Bollywood Tadka
ਹੁਣ ਬਿਸਕੁਟ ਬਾਰੇ ਸੁਣ ਕਰੀਨਾ ਦਾ ਕੀ ਕਹਿਣਾ ਹੋਵੇਗਾ, ਇਹ ਦੇਖਣਾ ਬਾਕੀ ਹੈ।


Tags: Taimur Ali Khan Kareena Kapoor KhanSaif Ali KhanCookiesBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.