FacebookTwitterg+Mail

ਸੱਤ ਮਹੀਨਿਆਂ ਦਾ ਹੋਇਆ ਬੇਬੋ ਦਾ ਨੰਨ੍ਹਾ ਤੈਮੂਰ, ਮਾਸੀ ਕਰਿਸ਼ਮਾ ਨੇ ਇੰਝ ਕੀਤਾ ਸੈਲੀਬ੍ਰੇਟ

taimur ali khan
22 July, 2017 02:32:50 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਬੇਟੇ ਤੈਮੂਰ ਅਲੀ ਖਾਨ 20 ਜੁਲਾਈ ਨੂੰ ਸੱਤ ਮਹੀਨੇ ਦਾ ਹੋ ਗਿਆ ਹੈ। ਤੈਮੂਰ ਨੂੰ ਕਪੂਰ ਖਾਨਦਾਨ ਅਤੇ ਪਟੌਦੀ ਖਾਨਦਾਨ ਦੋਵਾਂ ਪਰਿਵਾਰਾਂ ਦੇ ਲੋਕ ਬਹੁਤ ਪਿਆਰ ਕਰਦੇ ਹਨ। 'ਤੈਮੂਰ' ਮਾਸੀ ਕਰਿਸ਼ਮਾ ਦੀ ਜਾਨ ਹੈ, ਕਰਿਸ਼ਮਾ ਕਪੂਰ ਨੇ ਕੇਕ ਕੱਟ ਇਸ ਨੂੰ ਸੈਲੀਬ੍ਰੇਟ ਕੀਤਾ।

Punjabi Bollywood Tadka

ਕਰਿਸ਼ਮਾ ਨੇ ਇੰਸਟਾਗ੍ਰਾਮ ਸਟੋਰੀ ਵਿਚ ਕੇਕ ਦੀ ਤਸਵੀਰ ਪੋਸਟ ਕਰ ਲਿਖਿਆ,''ਸਾਡਾ ਬੱਚਾ ਅੱਜ ਸੱਤ ਮਹੀਨੇ ਦਾ ਹੋ ਗਿਆ ਹੈ।'' ਪਿਛਲੇ ਸਾਲ ਦਸੰਬਰ ਵਿਚ ਕਰੀਨਾ ਨੇ ਆਪਣੇ ਪਹਿਲੇ ਬੇਟੇ ਤੈਮੂਰ ਨੂੰ ਜਨਮ ਦਿੱਤਾ। ਜਨਮ ਤੋਂ ਬਾਅਦ ਤੋਂ ਹੀ ਤੈਮੂਰ ਦੀ ਫੋਟੋ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਬੇਬੀ ਤੈਮੂਰ ਦੇ ਜਨਮ ਤੋਂ ਬਾਅਦ ਉਸ ਦੇ ਨਾਂ ਨੂੰ ਲੈ ਕੇ ਸੈਫ ਅਤੇ ਕਰੀਨਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਕੜਵੀ ਗੱਲਾਂ ਦਾ ਸਾਹਮਣਾ ਕਰਨਾ ਪਿਆ।

Punjabi Bollywood Tadka

ਬੇਟੇ ਦੇ ਨਾਮ ਤੋਂ ਉੱਠੇ ਵਿਵਾਦ ਤੇ ਕਰੀਨਾ ਨੇ ਕਿਹਾ ਸੀ ਕਿ“ਇਹ ਸਭ ਬਹੁਤ ਅਜੀਬ ਸੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰੇ ਬੇਟੇ ਦੇ ਨਾਂ ਨੂੰ ਲੋਕ ਨਿਜੀ ਤੌਰ ਤੇ ਕਿਉਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ,''ਮੈਂ ਆਪਣੇ ਬੇਟੇ ਨੂੰ ਇੱਕ ਸਲਾਹ ਦੇਣਾ ਚਾਹੁੰਦੀ ਹਾਂ ਕਿ ਉਹ ਹਮੇਸ਼ਾ ਸ਼ਾਂਤ ਰਹੇ ਅਤੇ ਖੁਦ ਤੇ ਵਿਸ਼ਵਾਸ ਰੱਖੇ ਅਤੇ ਉਹ ਹਰ ਚੀਜ਼ ਕਰੇ ਜੋ ਉਹ ਕਰਨਾ ਚਾਹੁੰਦਾ ਹੈ।

Punjabi Bollywood Tadka

ਕਰੀਨਾ ਨੇ ਇਹ ਵੀ ਕਿਹਾ ਸੀ ਕਿ ਮੇਰਾ ਬੇਟਾ ਇਸ ਦੁਨੀਆਂ ਦਾ ਸਭ ਤੋਂ ਪਿਆਰਾ ਅਤੇ ਅਟਰੈਕਟਿਵ ਬੱਚਾ ਹੈ।'' ਮੀਡੀਆ ਨਾਲ ਗੱਲ ਬਾਤ ਦੇ ਦੌਰਾਨ ਸੈਫ ਦਾ ਕਹਿਣਾ ਹੈ ਕਿ, ''ਮੇਰਾ ਬੇਟਾ ਦੇਸ਼ ਦਾ ਸ਼ਾਨਦਾਰ ਅੰਬੈਸਡਰ ਹੋਵੇਗਾ। ਉਹ ਜਿਹੜਾ ਧਰਮ ਚਾਹੇ ਚੁਣ ਸਕਦਾ ਹ। ਬਸ ਅਸੀਂ ਇਹ ਹੀ ਚਾਹੁੰਦੇ ਹਾਂ ਕਿ ਉਹ ਸਾਡੀ ਤਰ੍ਹਾਂ ਓਪਨ ਖਿਆਲਾਂ ਅਤੇ ਜਮੀਨ ਨਾਲ ਜੁੜਿਆ ਹੋਇਆ ਹੋਵੇ”।


Tags: Bollywood CelebritySaif Ali KhanTaimur Ali KhanKarisma Kapoorchocolate cakeKareena Kapoor Khanseven months old ਸੈਫ ਅਲੀ ਖਾਨਤੈਮੂਰ ਅਲੀ ਖਾਨਕਰੀਨਾ ਕਪੂਰ