FacebookTwitterg+Mail

ਗਰਮੀ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਹੋਏ ਤੈਮੂਰ, ਅਣਜਾਣ ਸ਼ਖਸ ਦੇ ਮੋਢਿਆਂ 'ਤੇ ਚੜ੍ਹ ਕੇ ਦਿੱਤੇ ਪੋਜ਼

taimur ali khan
15 May, 2018 07:08:43 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਭ ਤੋਂ ਕਿਊਟ ਸਟਾਰ ਤੈਮੂਰ ਅਲੀ ਖਾਨ ਦੀਆਂ ਤਸਵੀਰਾਂ ਆਏ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀਲ 'ਚ ਤੈਮੂਰ ਸੋਨਮ ਕਪੂਰ ਦੇ ਵਿਆਹ 'ਚ ਪਹੁੰਚਿਆ ਸੀ, ਜਿਥੇ ਉਸ ਦਾ ਪੋਨੀ ਟੇਲ ਲੁੱਕ ਸਾਰਿਆਂ ਨੂੰ ਬਹੁਤ ਪਸੰਦ ਆਇਆ।
Punjabi Bollywood Tadka
ਹੁਣ ਤੈਮੂਰ ਦੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਵੀ ਮੁੰਬਈ ਦੀ ਗਰਮੀ ਤੋਂ ਬੇਹੱਦ ਪਰੇਸ਼ਾਨ ਹੋ ਗਿਆ ਹੈ। ਗਰਮੀ ਤੋਂ ਪਰੇਸ਼ਾਨ ਤੈਮੂਰ ਅਲੀ ਖਾਨ ਨੇ ਹਾਈ ਬਣ ਯਾਨੀ ਜੂੜਾ ਬਣਾਇਆ ਹੋਇਆ ਹੈ।
Punjabi Bollywood Tadka
ਨਵੇਂ ਹੇਅਰ ਸਟਾਈਲ 'ਚ ਤੈਮੂਰ ਉਦੋਂ ਵੀ ਉਨ੍ਹਾਂ ਹੀ ਕਿਊਟ ਦਿਖ ਰਹੇ ਹਨ। ਤੈਮੂਰ, ਕਰੀਨਾ ਕਪੂਰ ਖਾਨ ਦੀ ਬੈਸਟ ਫ੍ਰੈਂਡ ਅੰਮ੍ਰਿਤਾ ਅਰੋੜਾ ਦੇ ਘਰ ਜਾ ਰਿਹਾ ਸੀ।
Punjabi Bollywood Tadka
ਤੈਮੂਰ ਇਸ ਦੌਰਾਨ ਕਿਸੇ ਆਦਮੀ ਦੇ ਮੋਢੇ 'ਤੇ ਬੈਠਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਉਹ ਅਕਸਰ ਹੀ ਅੰਮ੍ਰਿਤਾ ਤੇ ਆਪਣੀ ਨਾਨੀ ਬਬਿਤਾ ਦੇ ਘਰ ਨਜ਼ਰ ਆਉਂਦਾ ਹੈ। ਉਸ ਨੇ ਉਸ ਦੀਆਂ ਦੋ ਨੈਨੀਆਂ ਵੀ ਹੁੰਦੀਆਂ ਹਨ।
Punjabi Bollywood Tadka
ਤੈਮੂਰ ਕਿਤੇਂ ਵੀ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਮੀਡੀਆ ਦੀਆਂ ਨਜ਼ਰਾਂ 'ਚ ਕੈਦ ਹੋ ਜਾਂਦਾ ਹੈ। ਤੈਮੂਰ ਦੀ ਹਰ ਦਿਨ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਜ਼ਰੂਰ ਵਾਇਰਲ ਹੁੰਦੀ ਹੈ। ਫੈਨ ਫਾਲੋਇੰਗ ਦੇ ਮਾਮਲੇ 'ਚ ਤਾਂ ਉਹ ਹੁਣ ਤੋਂ ਹੀ ਸਭ ਤੋਂ ਅੱਗੇ ਹੈ।
Punjabi Bollywood Tadka


Tags: Taimur Ali Khan Kareena Kapoor KhanSaif Ali KhanSonam KapoorAnand AhujaAmrita AroraVeere Di Wedding

Edited By

Sunita

Sunita is News Editor at Jagbani.