FacebookTwitterg+Mail

ਛੋਟੇ ਨਵਾਬ ਤੈਮੂਰ ਨੇ ਇੰਝ ਮਨਾਇਆ ਸੁਤੰਤਰਤਾ ਦਿਵਸ, ਦੇਖੋ ਤਸਵੀਰਾਂ

taimur ali khan
16 August, 2018 11:39:27 AM

ਮੁੰਬਈ (ਬਿਊਰੋ)— ਹਿੰਦੂਸਤਾਨ ਨੇ ਬੀਤੇ ਦਿਨ ਦੇਸ਼ ਦੀ ਆਜ਼ਾਦੀ ਦੇ 72 ਸਾਲ ਦਾ ਜਸ਼ਨ ਮਨਾਇਆ। ਇਹ ਦਿ‍ਨ ਆਮ ਹੋਵੇ ਜਾਂ ਖਾਸ ਸਭ ਲਈ ਬਹੁਤ ਮਾਇਨੇ ਰੱਖਦਾ ਹੈ। ਸੋਸ਼ਲ ਮੀਡੀ‍ਆ 'ਤੇ ਬਾਲੀਵੁੱਡ ਸਿਤਾਰੇ ਆਪਣੇ-ਆਪਣੇ ਅੰਦਾਜ਼ ਵਿਚ 15 ਅਗਸਤ ਦੀਆਂ ਵਧਾਈਆਂ ਵੀ ਦੇ ਰਹੇ ਸਨ। ਇਸ ਦੌਰਾਨ ਇਕ ਤਸਵੀਰ ਨੇ ਮੱਲੋ ਜ਼ੋਰੀ ਹੀ ਧਿਆਨ ਖਿੱਚ ਲਿਆ। ਹੋਵੇ ਵੀ ਕਿਉਂ ਨਾ। ਤਸਵੀਰ ਤਾਂ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਦੀ ਸੀ। ਤਿਰੰਗੇ ਨਾਲ ਉਨ੍ਹਾਂ ਦਾ ਕਿਊਟ ਅੰਦਾਜ਼ ਦੇਖਣ ਲਾਇਕ ਸੀ।

15 ਅਗਸਤ ਨੂੰ ਤੈਮੂਰ ਨੇ ਤਿਰੰਗਾ ਫਹਿਰਾਇਆ, ਉਨ੍ਹਾਂ ਨਾਲ ਪਰਿਵਾਰ ਦੇ ਮੈਂਬਰ ਤਾਂ ਨਜ਼ਰ ਨਾ ਆਏ ਪਰ ਤੈਮੂਰ ਦਾ ਖਿਆਲ ਰੱਖਣ ਵਾਲੀ ਉਨ੍ਹਾਂ ਦੀ ਨੈਨੀ ਮੌਜੂਦ ਸੀ।ਇਕ ਹੱਥ ਵਿਚ ਤਿ‍ਰੰਗਾ ਲਏ ਤੈਮੂਰ ਦੀਆਂ ਤਸਵੀਰਾਂ ਸੋਸ਼ਲ ਮੀਡੀ‍ਆਂ 'ਤੇ ਵਾਇਰਲ ਹੋ ਰਹੀਆਂ ਹਨ।
स्वतंत्रता दिवस पर तैमूर अली खान का ये अंदाज, देखते रह जाएंगे फोटो
ਦੱਸ ਦੇਈਏ ਕਿ ਤੈਮੂਰ ਫੇਮਸ ਸਟਾਰ ਕਿਡਸ ਦੀ ਲਿ‍ਸਟ 'ਚ ਟਾਪ 'ਤੇ ਹਨ। ਛੋਟੇ ਨਾਵਾਬ ਦੀ ਸ਼ੋਹਰਤ ਦਾ ਆਲਮ ਇਹ ਹੈ ਕਿ ਕੋਈ ਵੱਡਾ ਸਟਾਰ ਜੋ ਸਟਾਰਡਮ ਸਾਲਾਂ ਦੀ ਮਿਹਨਤ ਤੋਂ ਬਾਅਦ ਪਾਉਂਦਾ ਹੈ, ਤੈਮੂਰ ਨੇ ਆਪਣੀ ਕਿਊਟਨੈੱਸ ਨਾਲ ਉਸ ਨੂੰ ਇਵੇਂ ਹੀ ਹਾਸਿਲ ਕਰ ਲਿਆ।  

ਆਜ਼ਾਦੀ ਦੇ ਜਸ਼ਨ ਦੇ ਮੌਕੇ 'ਤੇ ਤੈਮੂਰ ਦੀ ਡਰੈੱਸ ਦਿਲਚਸਪ ਸੀ। ਤੈਮੂਰ ਦੀ ਵੱਧਦੇ ਫੈਨ ਕਲੱਬ ਕਾਰਨ ਉਨ੍ਹਾਂ ਦੀ ਸ‍ਿਕਓਰਿ‍ਟੀ ਵਧਾਉਣ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹਨ।



Tags: Taimur Ali KhanIndependence DayPhoto ViralKareena Kapoor

Edited By

Manju

Manju is News Editor at Jagbani.