FacebookTwitterg+Mail

ਸੈਫ-ਕਰੀਨਾ ਦੇ ਮੁੰਡੇ ਨੂੰ ਹੁਣ ਤੁਸੀਂ ਵੀ ਖਿਡਾ ਸਕਦੇ ਹੋ ਗੋਦ ’ਚ

taimur ali khan
20 November, 2018 06:04:46 PM

ਮੁੰਬਈ(ਬਿਊਰੋ)- ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਅਲੀ ਖਾਨ ਦੀ ਪ੍ਰਸਿੱਧੀ ਕਿਸੇ ਤੋਂ ਲੁੱਕੀ ਨਹੀਂ ਹੈ ਪਰ ਹੁਣ ਤਾਂ ਤੈਮੂਰ ਦੀ ਦੀਵਾਨਗੀ ਇੰਨ੍ਹੀਂ ਵਧ ਗਈ ਹੈ ਕਿ ਲੋਕ ਉਸ ਦੇ ਨਾਂ ਦੇ ਖਿਡੌਣੇ ਵੇਚ ਰਹੇ ਹਨ। ਜੀ ਹਾਂ, ਇਹ ਬਿਲਕੁਲ ਸੱਚ ਹੈ ਕਿ, ਜਿਸ ਦਾ ਸਬੂਤ ਹੈ ਇਹ ਤਸਵੀਰ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਕੈਪਸ਼ਨ ’ਚ ਲਿਖਿਆ ਹੈ, ‘‘ਇਹ ਗੁੱਡਾ ਕੇਰਲਾ ਦੇ ਇਕ ਸਟੋਰ ’ਚ ਵਿਕ ਰਿਹਾ ਹੈ।’’ ਮਤਲਬ ਇਹ ਖਿਡੌਣਾ ਕੰਪਨੀਆਂ ਨੂੰ ਵੀ ਤੈਮੂਰ ਦੀ ਪ੍ਰਸਿੱਧੀ ਦਾ ਅੰਦਾਜ਼ਾ ਹੈ ਤਾਂ ਹੀ ਉਸ ਦੇ ਨਾਂ ਨਾਲ ਖਿਡੌਣੇ ਵੇਚੇ ਜਾ ਰਹੇ ਹਨ। 

 

ਗੁੱਡੇ ਨੂੰ ਦਿੱਤਾ ਤੈਮੂਰ ਵਰਗਾ ਲੁੱਕ
ਇਸ ਗੁੱਡੇ ਦਾ ਲੁੱਕ ਵੀ ਤੈਮੂਰ ਵਰਗਾ ਹੀ ਹੈ। ਤੈੂਮਰ ਵਰਗੇ ਖਿਲਰੇ ਵਾਲ, ਗੋਲ ਚਿਹਰਾ ਤੇ ਮਾਸੂਮੀਅਤ। ਇੰਨਾ ਹੀ ਨਹੀਂ ਗੁੰਡੇ ਦੇ ਕਵਰ ’ਤੇ ਵੀ ਤੈਮੂਰ ਲਿਖਿਆ ਹੋਇਆ ਹੈ। ਹੁਣ ਦੇਖਣਾ ਹੈ ਕਿ ਆਪਣੇ ਲਾਡਲੇ ਦਾ ਇਹ ਗੁੱਡਾ ਦੇਖ ਕੇ ਸੈਫ-ਕਰੀਨਾ ਕਿਵੇਂ ਦਾ ਰਿਐਕਸ਼ਨ ਦਿੰਦੇ ਹਨ। 

Image result for taimur ali khan
ਤੈਮੂਰ ਦੀ ਇਕ ਤਸਵੀਰ ਦੀ ਕੀਮਤ
ਕੁਝ ਦਿਨ ਪਹਿਲੇ ਹੀ ਸੈਫ ਨੇ ਕਰਨ ਜੌਹਰ ਦੇ ਚੈਟ ਸ਼ੋਅ ‘ਕਾਫੀ ਵਿਦ ਕਰਨ’ ’ਚ ਦੱਸਿਆ ਕੀ ਤੈਮੂਰ ਦੀਆਂ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਉਂਦੀਆਂ ਹਨ, ਉਨ੍ਹਾਂ ਦੀ ਕੀਮਤ 1500 ਰੁਪਏ ਪ੍ਰਤੀ ਤਸਵੀਰ ਹੁੰਦੀ ਹੈ। ਸੈਫ ਮੁਤਾਬਕ, ਇਸ ਗੱਲ ਦੀ ਜਾਣਕਾਰੀ ਉਸ ਦੇ ਸਹੁਰੇ ਸਾਹਿਬ ਰਣਧੀਰ ਕਪੂਰ ਨੇ ਦਿੱਤੀ ਹੈ। ਬਕੌਲ ਸੈਫ ਜਦੋਂ ਉਸ ਨੂੰ ਤੈਮੂਰ ਦੀ ਇਕ ਤਸਵੀਰ ਦਾ ਰੇਟ ਪਤਾ ਲੱਗਾ ਤਾਂ ਉਹ ਖੁਦ ਵੀ ਹੈਰਾਨ ਰਹਿ ਗਏ।

Image result for taimur ali khan
ਤੈਮੂਰ ਤੋਂ ਕਰਾਉਣਾ ਚਾਹੁੰਦੇ ਹਨ ਨੈਪੀ ਐਡ
ਕੁਝ ਸਮੇਂ ਪਹਿਲਾਂ ਹੀ ਇਕ ਇੰਟਰਵਿਊ ਦੌਰਾਨ ਸੈਫ ਅਲੀ ਖਾਨ ਨੇ ਮਜ਼ਾਕ ’ਚ ਇਹ ਗੱਲ ਆਖੀ ਸੀ ਕਿ ਜੇਕਰ ਉਸ ਨੂੰ ਤੈਮੂਰ ਦੇ ਜਰੀਏ ਚੰਗਾ ਪੈਸਾ ਕਮਾਉਣ ਲਈ ਮਿਲਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ। ਸੈਫ ਨੇ ਤਾਂ ਇਹ ਵੀ ਕਿਹਾ ਸੀ ਕਿ ਜੇਕਰ ਕਿਸੇ ਕੋਲ ਚੰਗਾ ਨੈਪੀ ਵਿਗਿਆਪਨ ਹੋਵੇ ਤਾਂ ਤੈਮੂਰ ਨੂੰ ਕਾਸਟ ਕਰ ਸਕਦੇ ਹਨ। ਹਾਲਾਂਕਿ ਤੈਮੂਰ ਦੀ ਕਿਊਟਨੈ¤ਸ ਨਾਲ ਰੁਪਏ ਕਮਾਉਣ ’ਤੇ ਕਰੀਨਾ ਕਪੂਰ ਖਾਨ ਆਪਣੇ ਪਤੀ ਤੋਂ ਉਲਟ ਸੋਚਦੀ ਹੈ। ਸੈਫ ਮੁਤਾਬਕ, ਜਦੋਂ ਉਨ੍ਹਾਂ ਨੇ ਇਹ ਗੱਲ ਮਜ਼ਾਕੀਆ ਤਰੀਕੇ ਨਾਲ ਕਰੀਨਾ ਨੂੰ ਆਖੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਇੰਨੇ ਚੀਪ ਨਾ ਬਣੋ।


Tags: Taimur Ali Khan Saif Ali Khan Kareena Kapoor Khan Koffee With Karan 6 Karan Johar Kerala Bollywood Celebrity

Edited By

Sunita

Sunita is News Editor at Jagbani.