ਨਵੀਂ ਦਿੱਲੀ(ਬਿਊਰੋ)— ਛੋਟੇ ਨਵਾਬ ਤੈਮੂਰ ਅਲੀ ਖਾਨ ਜਿਵੇਂ-ਜਿਵੇਂ ਵੱਡੇ ਹੋ ਰਹੇ ਹਨ, ਉਨ੍ਹਾਂ ਦੀ ਮਸਤੀ ਤੇ ਸ਼ੈਤਾਨੀਆਂ ਵੀ ਵੱਧਣੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ 'ਚ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਇਕ ਇਵੈਂਟ 'ਚ ਪੁੱਜੀ ਕਰੀਨਾ ਕਪੂਰ ਖਾਨ ਨਾਲ ਬਾਲੀਵੁੱਡ ਦੇ ਕਿਊਟੈਸਟ ਬੇਬੀ ਤੈਮੂਰ ਨੂੰ ਵੀ ਦੇਖਿਆ ਗਿਆ। ਇੱਥੇ ਕਰੀਨਾ ਜ਼ਮੀਨ 'ਤੇ ਬੈਠ ਕੇ ਤੈਮੂਰ ਨਾਲ ਖੇਡ ਰਹੀ ਸੀ। ਉਸੇ ਸਮੇਂ ਤੈਮੂਰ ਅਚਾਨਕ ਉਛਲਣ ਲੱਗੇ।
ਵੀਡੀਓ 'ਚ ਲਗਾਤਾਰ ਤੈਮੂਰ ਦੇ ਟੱਪਣ ਕਾਰਨ ਕਰੀਨਾ ਕਾਫੀ ਪਰੇਸ਼ਾਨ ਦਿਖ ਰਹੀ ਹੈ। ਫਿਲਹਾਲ ਕੈਮਰੇ 'ਚ ਸਾਫ ਦਿਖਾਈ ਦਿੱਤਾ ਕਿ ਉਹ ਤੈਮੂਰ ਦੀਆਂ ਸ਼ੈਤਾਨੀਆਂ ਤੋਂ ਕਾਫੀ ਤੰਗ ਹੋਈ ਪਈ ਸੀ।
ਇਕ ਦੂਜੀ ਵੀਡੀਓ 'ਚ ਤੁਸ਼ਾਰ ਕਪੂਰ ਦੇ ਬੇਟੇ ਲਕਸ਼ ਵੀ ਦਿਖਾਈ ਦੇ ਰਹੇ ਹਨ। ਇਸ ਦੌਰਾਨ ਲਕਸ਼ ਨੇ ਵ੍ਹਾਈਟ ਸ਼ਰਟ, ਸਕਾਈ ਬਲਿਊ ਕੋਰਟ ਤੇ ਜੀਂਸ 'ਚ ਕਾਫੀ ਹੈਂਡਸਮ ਦਿਖ ਰਹੇ ਹਨ।