ਮੁੰਬਈ (ਬਿਊਰੋ)- ਬਾਲੀਵੁੱਡ ਐਕਟਰ ਸੈਫ ਅਲੀ ਖਾਨ ਤੇ ਅਭਿਨੇਤਰੀ ਕਰੀਨਾ ਕਪੂਰ ਦੇ ਬੇਟੇ ਤੈਮੂਰ ਅਲੀ ਖਾਨ ਅੱਜ ਤਿੰਨ ਸਾਲ ਦੇ ਹੋ ਗਏ ਹਨ। ਤੈਮੂਰ ਅਲੀ ਖਾਨ ਦਾ ਜਨਮਦਿਨ ਬੀਤੀ ਰਾਤ ਉਨ੍ਹਾਂ ਦੇ ਪਰਿਵਾਰ ਨੇ ਬਹੁਤ ਹੀ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਤੈਮੂਰ ਦੇ ਜਨਮਦਿਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਖੂਬ ਸੁਰਖੀਆਂ ਬਟੋਰ ਰਹੀਆਂ ਹਨ।
ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸੈਫ ਅਲੀ ਖਾਨ ਨੇ ਮੀਡੀਆ ਕਰਮੀਆਂ ਤੇ ਵਧਾਈ ਦੇਣ ਆਏ ਲੋਕਾਂ ਨੂੰ ਤੈਮੂਰ ਦਾ ਬਰਥਡੇ ਕੇਕ ਵੰਡ ਕੇ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਹ ਫੂਡ ਬਾਕਸ ਵੀ ਵੰਡਦੇ ਨਜ਼ਰ ਆਏ। ਕਰੀਨਾ ਕਪੂਰ ਨੇ ਵੀ ਇਸ ਦੌਰਾਨ ਸਭ ਦਾ ਧੰਨਵਾਦ ਕੀਤਾ।
ਦੱਸ ਦੇਈਏ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੇ ਸਾਲ 2012 ਵਿਚ ਵਿਆਹ ਕਰਵਾਇਆ ਸੀ। ਉਥੇ ਹੀ ਤੈਮੂਰ ਅਲੀ ਖਾਨ ਦਾ ਜਨਮ 20 ਦਸੰਬਰ 2016 ਨੂੰ ਹੋਇਆ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਦੀ ‘ਗੁੱਡ ਨਿਊਜ਼’ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਉਨ੍ਹਾਂ ਨਾਲ ਅਕਸ਼ੈ ਕੁਮਾਰ, ਕਿਆਰਾ ਅਡਵਾਣੀ ਅਤੇ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣਗੇ।