FacebookTwitterg+Mail

ਕਰੀਨਾ ਦੇ ਲਾਡਲੇ ਦਾ ਬਰਥਡੇ 'ਤੇ ਗ੍ਰੈਂਡ ਸੈਲੀਬ੍ਰੇਸ਼ਨ, ਕੇਕ ਨੂੰ ਦੇਖ ਇਸ ਤਰ੍ਹਾਂ ਉਤਾਵਲਾ ਹੋਇਆ ਤੈਮੂਰ

taimur ali khan birthday celebration
21 December, 2017 12:30:05 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਅਲੀ ਖਾਨ 1 ਸਾਲ ਦਾ ਹੋ ਚੁੱਕਾ ਹੈ। ਬੁੱਧਵਾਰ ਨੂੰ ਤੈਮੂਰ ਦੇ ਜਨਮਦਿਨ ਦਾ ਗ੍ਰੈਂਡ ਸੈਲੀਬ੍ਰੇਸ਼ਨ ਪਟੌਦੀ ਪੈਲੇਸ ਵਿਚ ਹੋਇਆ, ਜਿੱਥੇ ਖਾਨ ਅਤੇ ਕਪੂਰ ਖਾਨਦਾਨ ਦੇ ਕਰੀਬੀ ਸ਼ਾਮਲ ਹੋਏ। ਪਾਰਟੀ ਦੀਆਂ ਕਈ ਇਨਸਾਈਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿਚ ਤੈਮੂਰ ਪਾਰਟੀ ਨੂੰ ਇੰਜੁਆਏ ਕਰਦੇ ਹੋਏ ਦਿਖਾਈ ਦੇ ਰਹੇ ਹਨ।

Punjabi Bollywood Tadka

ਇੱਕ ਖਾਸ ਤਸਵੀਰ ਵਿਚ ਤੈਮੂਰ ਮਾਂ ਕਰੀਨਾ, ਪਿਤਾ ਸੈਫ, ਦਾਦੀ ਸ਼ਰਮਿਲਾ ਟੈਗੋਰ ਅਤੇ ਨਾਨੀ ਬਬੀਤਾ ਦੇ ਨਾਲ ਕੇਕ ਕੱਟਦਾ ਦਿਖਾਈ ਦੇ ਰਿਹਾ ਹੈ। ਤਸਵੀਰ ਦੇਖ ਕੇ ਸਾਫ ਲੱਗਦਾ ਹੈ ਕਿ ਤੈਮੂਰ ਕੇਕ ਨੂੰ ਦੇਖ ਕੇ ਇੰਨੇ ਐਕਸਾਈਟਿਡ ਹੋ ਜਾਂਦਾ ਹੈ ਕਿ ਉਹ ਉਸ ਕੇਕ ਨੂੰ ਤੁਰੰਤ ਕੱਟਣਾ ਚਾਹੁੰਦਾ ਹੈ।

Punjabi Bollywood Tadka

ਅਜਿਹੇ ਵਿਚ ਉਸ ਦੀ ਦਾਦੀ ਸ਼ਰਮਿਲਾ ਟੈਗੋਰ ਉਸ ਨੂੰ ਰੋਕਦੀ ਹੈ। ਤੈਮੂਰ ਦੇ ਜਨਮਦਿਨ ਨੂੰ ਮੀਡੀਆ ਦੀਆਂ ਨਜ਼ਰਾਂ ਨੂੰ ਦੂਰ ਰੱਖਿਆ ਗਿਆ ਸੀ।

Punjabi Bollywood Tadka

ਹਾਲਾਂਕਿ ਬੈਸ਼ ਵਿਚ ਸ਼ਾਮਲ ਹੋਏ ਗੈਸਟ ਅਤੇ ਕਰੀਨਾ-ਤੈਮੂਰ ਦੇ ਫੈਨ ਕਲਬ ਨੇ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿਚ ਤੈਮੂਰ ਮੰਮੀ ਪਾਪਾ ਦੀ ਕੰਪਨੀ ਇੰਜੁਆਏ ਕਰਦਾ ਨਜ਼ਰ ਆ ਰਿਹਾ ਹੈ।

Punjabi Bollywood Tadka

ਤੈਮੂਰ ਨੇ ਬਰਥਡੇ 'ਤੇ ਬੇਹੱਦ ਖੂਬਸੂਰਤ ਜੰਗਲ ਥੀਮ 'ਤੇ ਆਧਾਰਿਤ ਥ੍ਰੀ ਸਟੋਰੀ ਕੇਕ ਕੱਟਿਆ। ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ, ਨਤਾਸ਼ਾ ਪੂਨਾਵਾਲਾ, ਕਰਨ ਕਪੂਰ ਸਮੇਤ ਕਈ ਸਿਤਾਰੇ ਇਸ ਪਾਰਟੀ ਵਿਚ ਸ਼ਾਮਿਲ ਹੋਏ। 

Punjabi Bollywood Tadka
ਦੱਸ ਦੇਈਏ ਕਿ ਤੈਮੂਰ ਆਪਣੇ ਜਨਮ ਤੋਂ ਹੀ ਸੁੱਰਖੀਆਂ ਵਿਚ ਬਣਿਆ ਹੋਇਆ ਹੈ। ਪਿਛਲੇ ਸਾਲ 20 ਦਸੰਬਰ ਨੂੰ ਜਦੋਂ ਉਸ ਦਾ ਜਨਮ ਹੋਇਆ ਸੀ ਤਾਂ ਤੈਮੂਰ ਆਪਣੇ ਨਾਂ ਨੂੰ ਲੈ ਕੇ ਵਿਵਾਦਾਂ ਵਿਚ ਆਇਆ ਸੀ।

Punjabi Bollywood Tadka

ਹਾਲਾਂਕਿ ਜਿਸ ਤਰ੍ਹਾਂ ਹੀ ਫੈਨਜ਼ ਨੇ ਨੰਨੇ ਨਵਾਬ ਦੀ ਪਹਿਲੀ ਤਸਵੀਰ ਦੇਖੀ ਉੱਥੇ ਹੀ ਚਾਰੋਂ ਪਾਸੇ ਉਨ੍ਹਾਂ ਦੀਆਂ ਕਿਊਟਨੈੱਸ ਦੀ ਚਰਚਾ ਹੋਣ ਲੱਗ ਪਏ।

Punjabi Bollywood Tadka

Punjabi Bollywood Tadka

Punjabi Bollywood Tadka


Tags: Kareena KapoorSaif Ali KhanBirthday CelebrationTaimur Ali KhanPataudi PalacKarisma Kapoor