FacebookTwitterg+Mail

ਨੰਨ੍ਹੇ ਤੈਮੂਰ ਨਾਲ ਬਾਲੀਵੁੱਡ ਐਕਟਰ ਦੇ ਬੇਟੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਲੁੱਟ ਰਹੀ ਹੈ ਲਾਈਮਲਾਈਟ

taimur ali khan with laksshya kapoor
15 September, 2017 02:40:29 PM

ਮੁੰਬਈ— ਬਾਲੀਵੁੱਡ ਦੇ ਕਿਊਟ ਸਟਾਰ ਕਿਡਜ਼ ਦੀ ਲਿਸਟ 'ਚ ਸ਼ਾਮਲ ਨੰਨ੍ਹੇ ਤੈਮੂਰ ਅਲੀ ਖਾਨ ਇਕ ਵਾਰ ਫਿਰ ਆਪਣੀ ਕਿਊਟਨੈੱਸ ਦੇ ਜਲਵੇ ਬਿਖੇਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਵਾਰ ਤੈਮੂਰ ਇੱਕਲੇ ਨਹੀਂ ਹਨ ਬਲਕਿ ਤੁਸ਼ਾਰ ਕਪੂਰ ਦੇ ਬੇਟੇ ਲਕਸ਼ਯ ਕਪੂਰ ਵੀ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੇ ਹਨ। ਦੇਵੇਂ ਬੱਚਿਆਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਅਸਲ 'ਚ ਤੈਮੂਰ ਆਪਣੇ ਦੋਸਤ ਲਕਸ਼ਯ ਨਾਲ ਮਿਲਣ ਤੁਸ਼ਾਰ ਕਪੂਰ ਦੇ ਘਰ ਪਹੁੰਚੇ ਹੋਏ ਸਨ। ਇੱਥੇ ਦੋਵੇਂ ਕਪੂਰ ਬੇਟੇ ਇਕ ਦੂਜੇ ਦੇ ਨਾਲ ਮਜ਼ੇ ਨਾਲ ਖੇਡਦੇ ਨਜ਼ਰ ਆਏ। ਤੁਸ਼ਾਰ ਨੇ ਦੋਹਾਂ ਬੱਚਿਆਂ ਦੀ ਤਸਵੀਰ ਨੂੰ ਲੈ ਕੇ ਆਪਣੇ ਇੰਸਟਾਗਰਾਮ 'ਤੇ ਪੋਸਟ ਕਰਦੇ ਹੋਏ ਲਿਖਿਆ, ''ਥ੍ਰੀ ਕੰਪਨੀ''।

 

A post shared by Tusshar (@tusshark89) on

ਦੱਸ ਦੇਈਏ ਕਿ ਤੈਮੂਰ ਨੇ ਇਸ ਤਸਵੀਰ 'ਚ ਰੈੱਡ ਟੀ-ਸ਼ਰਟ ਅਤੇ ਬਲੈਕ ਰੰਗ ਦੀ ਪੈਂਟ ਪਹਿਨੀ ਹੋਈ ਹੈ। ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੇ ਬੇਟੇ ਤੈਮੂਰ ਅਲੀ ਖਾਨ ਸੋਸ਼ਲ ਮੀਡੀਆ 'ਤੇ ਲਾਈਮਲਾਈਟ 'ਚ ਬਣੇ ਰਹਿੰਦੇ ਹਨ। ਤੈਮੂਰ ਦੀ ਇਸ ਲੇਟੇਸਟ ਤਸਵੀਰ ਨੂੰ ਦੇਖ ਕੇ ਕੋਈ ਵੀ ਕਹਿ ਸਕਦਾ ਹੈ ਕਿ ਤੁਸ਼ਾਰ ਅਤੇ ਕਰੀਨਾ ਦੀ ਦੋਸਤੀ ਵਾਂਗ ਹੀ ਇਹ ਨੰਨ੍ਹੇ ਸਟਾਰ ਵੀ ਆਪਣੇ ਆਉਣ ਵਾਲੇ ਸਮੇਂ 'ਚ ਚੰਗੇ ਦੋਸਤ ਸਿੱਧ ਹੋਣਗੇ।
ਜ਼ਿਕਰਯੋਗ ਹੈ ਕਿ ਤੁਸ਼ਾਰ ਕਪੂਰ ਨੇ ਕਰੀਨਾ ਕਪੂਰ ਦੇ ਨਾਲ ਸਾਲ 2001 'ਚ ਆਈ 'ਮੁਝੇ ਕੁਝ ਕਹਿਨਾ ਹੈਂ' ਨਾਲ ਆਪਣਾ ਡੈਬਿਊ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਦੋਸਤੀ ਬਣਾਈ ਰੱਖੀ ਹੈ।


Tags: Kareena KapoorTusshar KapoorTaimur ali khanLaksshya kapoorBollywood celebrityਤੈਮੂਰ ਅਲੀ ਖਾਨ ਕਰੀਨਾ ਕਪੂਰ