FacebookTwitterg+Mail

ਤਾਜ ਨਗੀਨਾ ਇੰਗਲੈਂਡ ਦੇ ਸਫਲ ਸ਼ੋਅ ਕਰਕੇ ਵਤਨ ਪਰਤੇ

taj nagina
17 November, 2017 08:33:06 AM

ਜਲੰਧਰ(ਬਿਊਰੋ)— ਸੂਫੀ ਸਿੰਗਲ ਟਰੈਕ 'ਫਕੀਰ' ਨਾਲ ਚਰਚਾ 'ਚ ਆਏ ਗਾਇਕ ਤਾਜ ਨਗੀਨਾ ਆਪਣੇ ਇੰਗਲੈਂਡ ਦੇ ਸਫਲ ਸ਼ੋਅ ਕਰਕੇ ਵਤਨ ਪਰਤ ਆਏ ਹਨ। ਜਾਣਕਾਰੀ ਦਿੰਦਿਆਂ ਸੂਫੀ ਗਾਇਕ ਤਾਜ ਨਗੀਨਾ ਨੇ ਦੱਸਿਆ ਕਿ ਇਹ ਸ਼ੋਅ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਕਾਂਸ਼ੀ ਟੀ. ਵੀ. ਅਤੇ ਕੇ-2 ਰਿਕਾਰਡਸ ਦੇ ਬੈਨਰ ਹੇਠਾਂ ਤੇ ਪ੍ਰਮੋਟਰ ਰਛਪਾਲ ਸਿੰਘ ਘੱਗ, ਬੌਬੀ, ਬਿੱਟੂ, ਕੁਮਾਰ ਜਤਿਨ ਤੇ ਜੋਗੀ ਬਾਬਾ ਵੱਲੋਂ ਕਰਵਾਏ ਗਏ ਸਨ, ਜਿਸ ਵਿਚ ਮੇਰੇ ਸੂਫੀ ਗੀਤਾਂ ਨੂੰ ਇੰਗਲੈਂਡ 'ਚ ਵਸਦੇ ਪੰਜਾਬੀਆਂ ਨੇ ਖੂਬ ਪਿਆਰ ਦਿੱਤਾ। ਜਲਦੀ ਹੀ ਮੇਰਾ ਨਵਾਂ ਸਿੰਗਲ ਟਰੈਕ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦਾ ਮਿਊਜ਼ਿਕ ਇੰਗਲੈਂਡ ਵਿਚ ਤਿਆਰ ਕੀਤਾ ਗਿਆ ਹੈ।


Tags: Taj NaginaSufi Singer FaqeerEnglandਤਾਜ ਨਗੀਨਾ ਇੰਗਲੈਂਡ