FacebookTwitterg+Mail

ਕਮਾਈ ਨੂੰ ਲੈ ਕੇ ਤਮੰਨਾ ਨੇ ਪੁੱਛਿਆ ਕਪਿਲ ਕੋਲੋਂ ਅਜਿਹਾ ਸਵਾਲ, ਜਵਾਬ ਦੇਣਾ ਹੋਇਆ ਮੁਸ਼ਕਿਲ, ਜਾਣੋ ਪੂਰਾ ਮਾਮਲਾ

    1/4
27 September, 2016 05:40:10 PM
ਮੁੰਬਈ— ਟੀ.ਵੀ. ਦਾ ਮਸ਼ਹੂਰ 'ਦ ਕਪਿਲ ਸ਼ੋਅ' 'ਚ ਹਰ ਅਦਾਕਾਰ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਪਹੁੰਚਦੇ ਹਨ। ਹਾਲ ਹੀ 'ਚ ਫਿਲਮ 'ਤੂਤਕ ਤੂਤਕ ਤੂਤੀਆਂ' ਦੇ ਪ੍ਰਮੋਸ਼ਨ ਲਈ ਅਦਾਕਾਰ ਸੋਨੂੰ ਸੂਦ ਅਤੇ ਤਮੰਨਾ ਭਾਟੀਆ ਅਤੇ ਪ੍ਰਭੂਦੇਵਾ ਪਹੁੰਚੇ।
ਸ਼ੋਅ ਦੌਰਾਨ ਤਿੰਨਾਂ ਨੇ 'ਦ ਕਪਿਲ ਸ਼ੋਅ' ਦੀ ਟੀਮ ਨਾਲ ਜੁਗਲਬੰਦੀ ਕਰਕੇ ਦਰਸ਼ਕਾਂ ਨੂੰ ਖੂਬ ਹਸਾਇਆ। ਖੂਬਸੂਰਤ ਦਿਖਾਈ ਦੇ ਰਹੀ ਤਮੰਨਾ ਨਾਲ ਕਪਿਲ ਨੇ ਆਪਣੇ ਨਿਰਾਲੇ ਅੰਦਾਜ਼ 'ਚ ਖੂਬ ਮਸਤੀ ਵੀ ਕੀਤੀ ਪਰ ਅਚਾਨਕ ਤਮੰਨਾ ਨੇ ਤਾਮਿਲ ਭਾਸ਼ਾ 'ਚ ਕੁਝ ਅਜਿਹਾ ਪੁੱਛ ਲਿਆ, ਜਿਸ ਦੇ ਕਾਰਨ ਕਪਿਲ ਨੂੰ ਜਵਾਬ ਦੇਣਾ ਮੁਸ਼ਕਿਲ ਹੋ ਗਿਆ। ਉਸ ਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਹਿਣ।
ਦਰਅਸਲ ਤਮੰਨਾ ਨੇ ਇਹ ਪੁੱਛਿਆ ਕਿ ਕਪਿਲ ਸੱਚ ਮੁੱਚ 'ਚ 15 ਕਰੋੜ ਟੈਕਸ ਭਰਦੇ ਹਨ?
ਦੱਸਣਾ ਚਾਹੁੰਦੇ ਹਾਂ ਕਿ ਕਪਿਲ ਨੇ ਪਿਛਲੇ ਦਿਨਾਂ 'ਚ ਟਵੀਟ ਕੀਤਾ ਸੀ ਕਿ 5 ਸਾਲਾਂ ਤੋਂ 15 ਕਰੋੜ ਇਨਕਮ ਟੈਕਸ ਦਿੰਦੇ ਆ ਰਹੇ ਹਨ। ਇਸ ਟਵੀਟ 'ਤੇ ਹੋਣ ਵਾਲੇ ਵਿਵਾਦ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਨਿਸ਼ਾਨੇ 'ਤੇ ਆ ਗਈਆਂ ਸਨ।

Tags: ਤਮੰਨਾ ਭਾਟੀਆਪ੍ਰਭੂਦੇਵਾਸੋਨੂੰ ਸੂਦtamana Bhatia prabhudeva sonu sood