FacebookTwitterg+Mail

ਤਮੰਨਾ ਨੇ ਕਿਹਾ ਤਿੰਨ ਭਾਸ਼ਾਵਾਂ 'ਚ ਫਿਲਮ ਕਰਕੇ ਪਛਤਾ ਰਹੀ ਹਾਂ

    1/10
11 September, 2016 11:26:23 AM
ਮੁੰਬਈ— ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਆਪਣੀ ਆਉਣ ਵਾਲੀ ਫਿਲਮ 'ਤੁਤਕ ਤੁਤਕ ਤੂਤੀਆਂ' ਤਿੰਨ ਭਾਸ਼ਾਵਾਂ 'ਚ ਕਰਕੇ ਹੁਣ ਪਛਤਾ ਰਹੀ ਹੈ। ਸੋਨੂੰ ਸੂਦ ਵਲੋਂ ਬਣਾਈ ਜਾ ਰਹੀ ਇਹ ਫਿਲਮ ਹਿੰਦੀ, ਤਾਮਿਲ, ਅਤੇ ਤੇਲਗੂ 'ਚ ਬਣਾਈ ਜਾ ਰਹੀ ਹੈ। ਫਿਲਮ 'ਚ ਮੁੱਖ ਭੂਮਿਕਾਵਾਂ ਸੋਨੂੰ ਸੂਦ, ਤਮੰਨਾ ਭਾਟੀਆ ਅਤੇ ਪ੍ਰਭੂਦੇਵਾ ਹਨ।
ਤੇਲਗੂ ਅਦਾਕਾਰਾ ਤਮੰਨਾ ਨੇ ਦੱਸਿਆ ਕਿ ਜਦੋਂ ਫਿਲਮ ਹਿੰਦੀ ਅਤੇ ਤਾਮਿਲ 'ਚ ਬਣ ਰਹੀ ਸੀ ਤਾਂ ਮੈਂ ਸੋਚਿਆ ਨਾ ਫਿਲਮ ਨੂੰ ਤੇਲਗੂ 'ਚ ਵੀ ਬਣਾਇਆ ਜਾਏ ਮੈਂ ਇਹ ਆਡੀਆ ਫਿਲਮ ਟੀਮ ਨੂੰ ਦੱਸਿਆ। ਸਭ ਮੰਨ ਗਏ ਅਤੇ ਫਿਲਮ ਤਿਆਰ ਹੋ ਗਈ। ਫਿਲਮ ਤਿੰਨ ਭਾਸ਼ਾਵਾਂ 'ਚ ਮੈਂ, ਸੋਨੂੰ ਸੂਦ ਅਤੇ ਪ੍ਰਭੂ ਦੇਵਾ ਹੈ ਪਰ ਜੋ ਕਲਾਕਾਰ ਸਪੋਰਟਿੰਗ ਕਿਰਦਾਰ 'ਚ ਸਨ, ਉਹ ਭਾਸ਼ਾਵਾਂ ਦੇ ਹਿਸਾਬ ਨਾਲ ਸਭ ਵੱਖ=ਵੱਖ ਸਨ। ਇਸ ਲਈ ਹਰ ਸੀਨ ਨੂੰ ਤਿੰਨ ਵਾਰ ਸ਼ੂਟ ਕਰਨਾ ਪਿਆ ਸੀ। ਇਸ ਸ਼ੂਟਿੰਗ ਦੌਰਾਨ ਮੈਨੂੰ ਇਹ ਅਹਿਸਾਸ ਹੋਇਆ ਕਿ ਫਿਲਮ ਦੇ ਬਣਾਉਣ ਦੀ ਜੋ ਯੋਜਨਾ ਮੈਂ ਦਿੱਤੀ ਸੀ, ਉਸ ਨੇ ਸਾਨੂੰ ਕਾਫੀ ਥਕਾਵਟ ਹੋਈ ।

Tags: ਤਮੰਨਾਸੋਨੂੰ ਸੂਦਪ੍ਰਭੂਦੇਵਾtamana Sonu Sood prabhudeva