ਮੁੰਬਈ (ਬਿਊਰੋ)—ਹਿੰਦੀ ਫਿਲਮ ਉਦਯੋਗ ਅਤੇ ਸਾਊਥ ਸਿਨੇਮਾ ਦੋਵਾਂ ਵਿਚ ਕੰਮ ਕਰ ਚੁੱਕੀ ਅਦਾਕਾਰਾ ਤਮੰਨਾ ਭਾਟੀਆ ਨੂੰ 'ਜੀ ਅਪਸਰਾ ਐਵਾਰਡਸ' ਵਿਚ ਸ਼੍ਰੀਦੇਵੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਤਮੰਨਾ ਨੂੰ ਇਹ ਐਵਾਰਡ ਦੇਣ ਸ਼ਰੂਤੀ ਹਾਸਨ ਆਈ ਸੀ।
ਤਮੰਨਾ ਨੇ ਕਿਹਾ,''ਸ਼੍ਰੀਦੇਵੀ ਉਨ੍ਹਾਂ 'ਚੋਂ ਹਨ, ਜਿਨ੍ਹਾਂ ਤੋਂ ਮੈਂ ਇਸ ਇੰਡਸਟਰੀ ਵਿਚ ਆਪਣੇ ਸ਼ੁਰੂਆਤੀ ਸਾਲਾਂ ਵਿਚ ਪ੍ਰੇਰਨਾ ਲਈ। ਉਨ੍ਹਾਂ ਦੇ ਨਾਮ 'ਤੇ ਰੱਖਿਆ ਇਨਾਮ ਪ੍ਰਾਪਤ ਕਰਨਾ ਕਿਸਮਤ ਦੀ ਗੱਲ ਹੈ। ਮੈਂ ਉਨ੍ਹਾਂ ਦੀ ਤਰ੍ਹਾਂ ਬਹੁਤ ਘੱਟ ਉਮਰ ਵਿਚ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਮੈਂ ਸਮਝ ਸਕਦੀ ਹਾਂ ਕਿ ਵਿਰਾਸਤ ਬਣਾਉਣ ਵਿਚ ਦਹਾਕੇ ਲੱਗ ਜਾਂਦੇ ਹਨ।''
ਉਨ੍ਹਾਂ ਨੇ ਇੰਸਟਾਗਰਾਮ 'ਤੇ ਐਵਾਰਡ ਨਾਲ ਆਪਣੀ ਇਕ ਤਸਵੀਰ ਪੋਸਟ ਕੀਤੀ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ,''ਇਹ ਮਾਨ ਦਾ ਅਨੁਭਵ ਹੈ। ਜ਼ਿੰਦਗੀ ਵਿਚ ਕਈ ਦਿਨ ਬਹੁਤ ਖਾਸ ਹੁੰਦੇ ਹਨ, ਪੂਰੀ ਜ਼ਿੰਦਗੀ ਨੂੰ ਬਿਹਤਰ ਬਣਾ ਦਿੰਦੇ ਹਨ। ਅੱਜ ਉਨ੍ਹਾਂ 'ਚੋਂ ਹੀ ਇਕ ਦਿਨ ਹੈ। ਸ਼੍ਰੀਦੇਵੀ ਦੇ ਨਾਮ 'ਤੇ ਸਨਮਾਨ ਪਾਉਣਾ ਮੇਰੇ ਲਈ ਕਿਸਮਤ ਦੀ ਗੱਲ ਹੈ। 'ਜੀ ਤੇਲਗੂ', 'ਜੀ ਅਪਸਰਾ ਐਵਾਰਡ ਨੂੰ ਧੰਨਵਾਦ।''