FacebookTwitterg+Mail

ਬਾਲਿਕਾ ਸਿੱਖਿਆ ਵਰਗੇ ਮਹਾਨ ਕੰਮ ਲਈ ਹਰੇਕ ਦਾ ਯੋਗਦਾਨ ਜ਼ਰੂਰੀ : ਤਮੰਨਾ ਭਾਟੀਆ

tamannaah bhatia
20 November, 2019 02:15:16 PM

ਅੰਮ੍ਰਿਤਸਰ (ਮਮਤਾ) - ਬਾਲਿਕਾ ਸਿੱਖਿਆ ਵਰਗੇ ਮਹਾਨ ਅਤੇ ਸੋਸ਼ਲ ਕੰਮ ਲਈ ਸਾਨੂੰ ਸਾਰਿਆਂ ਨੂੰ ਹੀ ਯੋਗਦਾਨ ਦੇਣਾ ਚਾਹੀਦਾ ਹੈ। ਇਹ ਵਿਚਾਰ ਅੱਜ ਇਥੇ ਇਕ ਬੈਂਕ ਦੀ ਸੀ. ਐੱਸ. ਆਰ. ਪਹਿਲ ਉਮੀਦ 1000 ਸਾਈਕਲੋਥਾਨ ਦੀ ਸਮਾਪਤੀ ਮੌਕੇ ਆਯੋਜਿਤ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪਹੁੰਚੀ ਬਾਹੂਬਲੀ ਫੇਮ ਫਿਲਮ ਐਕਟ੍ਰੈੱਸ ਤਮੰਨਾ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਤਮੰਨਾ ਭਾਟੀਆ ਨੇ ਉਮੀਦ 1000 ਸਾਈਕਲੋਥਾਨ ਦੇ ਪ੍ਰੋਗਰਾਮ 'ਚ ਆਉਣ 'ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਦੇਖਣਾ ਆਪਣੇ-ਆਪ 'ਚ ਵਾਕਿਆ ਬਹੁਤ ਅਨੋਖਾ ਹੈ ਕਿ ਬਾਲਿਕਾ ਸਿੱਖਿਆ ਨੂੰ ਸਪੋਰਟ ਕਰਨ ਲਈ ਇਕੱਠੇ ਇੰਨੇ ਸਾਰੇ ਆਰ. ਬੀ. ਐੱਲ. ਬੈਂਕ ਕਰਮਚਾਰੀ ਸਾਈਕਲੋਥਾਨ ਵਿਚ ਸ਼ਾਮਿਲ ਹੋਏ ਹਨ। ਤਮੰਨਾ ਨੇ ਕਿਹਾ ਕਿ ਸਿੱਖਿਆ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਸਭ ਤੋਂ ਮਜ਼ਬੂਤ ਮਾਧਿਅਮ ਹੈ ਅਤੇ ਉਨ੍ਹਾਂ ਅਨੁਸਾਰ ਹਰ ਬਾਲਿਕਾ ਦੀ ਪਹੁੰਚ ਸਿੱਖਿਆ ਤੱਕ ਹੋਣੀ ਚਾਹੀਦੀ ਹੈ। ਬਾਲੀਵੁੱਡ ਅਤੇ ਦੱਖਣ ਭਾਰਤੀ ਫਿਲਮ ਇੰਡਸਟਰੀ 'ਚ ਹੁਣ ਚੰਗੇ ਹੋ ਰਹੇ ਸਬੰਧਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਹੋਣ ਦੀ ਬਜਾਏ ਸਿਰਫ ਇਕ ਇੰਡੀਅਨ ਫਿਲਮ ਇੰਡਸਟਰੀ ਹੋਣੀ ਚਾਹੀਦੀ ਹੈ। ਉਨ੍ਹਾਂ ਆਪਣੇ ਫਿਲਮੀ ਕਰੀਅਰ ਦੇ ਨਾਲ-ਨਾਲ ਡਿਜੀਟਲ ਟੀ. ਵੀ. 'ਤੇ ਡੇਬਿਊ ਦੀ ਵੀ ਇੱਛਾ ਜਤਾਈ।

ਉਮੀਦ 1000 ਸਾਈਕਲੋਥਾਨ ਅੱਜ ਆਈ. ਆਈ. ਐੱਮ. ਅੰਮ੍ਰਿਤਸਰ ਕੰਪਲੈਕਸ 'ਚ ਰੰਗਾਰੰਗ ਪ੍ਰੋਗਰਾਮ ਨਾਲ ਸੰਪੰਨ ਹੋਇਆ। ਸਾਈਕਲੋਥਾਨ ਦੀ ਸ਼ੁਰੂਆਤ 10 ਨਵੰਬਰ ਨੂੰ ਉਦੈਪੁਰ ਤੋਂ ਹੋਈ ਸੀ। ਸਮਾਪਤੀ ਸਮਾਰੋਹ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਪ੍ਰਤੀਨਿਧੀ ਦੇ ਤੌਰ 'ਤੇ ਨਵਿੰਦਰਪ੍ਰੀਤ ਸਿੰਘ ਲੌਂਗੋਵਾਲ ਤੇ ਉਨ੍ਹਾਂ ਦੇ ਪਿਤਾ ਗੋਬਿੰਦ ਸਿੰਘ ਲੌਂਗੋਵਾਲ, ਪ੍ਰਬੰਧਕ ਸ੍ਰ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਸਵਿੰਦਰ ਸਿੰਘ ਦੀਨਪੁਰ, ਵਿਸ਼ਵ ਵੀਰ ਆਹੂਜਾ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ., ਆਰ. ਬੀ. ਐੱਲ. ਬੈਂਕ ਪ੍ਰੋ. ਅਮਿਤ ਗੁਪਤਾ ਐੱਚ. ਆਰ. ਐੱਮ. ਅਤੇ ਓ. ਬੀ., ਆਈ. ਆਈ. ਐੱਮ. ਅੰਮ੍ਰਿਤਸਰ ਵੀ ਸ਼ਾਮਿਲ ਹੋਏ।


Tags: Tamannaah BhatiaBaahubaliBaahubali 2 The ConclusionActionSye Raa Narasimha Reddy

About The Author

sunita

sunita is content editor at Punjab Kesari