FacebookTwitterg+Mail

ਦੁੱਗਣੀ ਕੀਮਤ 'ਚ ਤਮੰਨਾ ਭਾਟੀਆ ਨੇ ਖਰੀਦਿਆ ਆਲੀਸ਼ਾਨ ਘਰ, ਇੰਟੀਰੀਅਰ 'ਤੇ ਹੀ ਖਰਚੇਗੀ ਇੰਨੇ ਕਰੋੜ

tamannaah bhatia pays double price for lavish versova apartment
25 June, 2019 11:33:42 AM

ਮੁੰਬਈ (ਬਿਊਰੋ) — 'ਬਾਹੂਬਲੀ' ਫੇਮ ਅਦਾਕਾਰਾ ਤਮੰਨਾ ਭਾਟੀਆ ਨੂੰ ਫਿਲਮਾਂ ਦੇ ਲਗਾਤਾਰ ਆਫਰ ਮਿਲ ਰਹੇ ਹਨ। ਸਾਊਥ ਫਿਲਮ ਇੰਡਸਟਰੀ ਤੋਂ ਇਲਾਵਾ ਤਮੰਨਾ ਬਾਲੀਵੁੱਡ 'ਚ ਵੀ ਪੂਰਾ ਧਿਆਨ ਲਾ ਰਹੀ ਹੈ। ਇਸੇ ਦੌਰਾਨ ਤਮੰਨਾ ਭਾਟੀਆ ਨਾਲ ਜੁੜੀ ਇਕ ਨਵੀਂ ਖਬਰ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਤਮੰਨਾ ਨੇ ਮੁੰਬਈ ਦੇ ਵਰਸੋਵਾ 'ਚ ਦੁੱਗਣੀ ਕੀਮਤ ਦੇ ਕੇ 'ਸੀ ਕਯੂ ਅਪਾਰਟਮੈਂਟ' ਖਰੀਦਿਆ ਹੈ। ਦੱਸਿਆ ਜਾ ਰਿਹਾ ਹੈ ਉਸ ਨੇ ਸਮੁੰਦਰ ਕਿਨਾਰੇ ਸਥਿਤ ਇਸ ਫਲੈਟ ਲਈ ਮਾਰਕਿਟ ਰੇਟ ਦੇ ਮੁਕਾਬਲੇ ਦੁੱਗਣੇ ਪੈਸੇ ਦਿੱਤੇ ਹਨ।

Punjabi Bollywood Tadka

ਤਮੰਨਾ ਭਾਟੀਆ ਨੇ 80,778 ਰੁਪਏ ਪ੍ਰਤੀ ਸਕਵਾਇਰ ਫੁੱਟ ਦੇ ਹਿਸਾਬ ਨਾਲ ਇਹ ਘਰ ਲਿਆ ਹੈ, ਜਦੋਂਕਿ ਉਸ ਦੇ ਘਰ ਤੋਂ 500 ਕਿਲੋ ਮੀਟਰ ਦੀ ਦੂਰੀ 'ਤੇ ਸਥਿਤ ਅਪਾਰਟਮੈਂਟ ਦੀ ਕੀਮਤ 30-40000 ਰੁਪਏ ਪ੍ਰਤੀ ਸਕਵਾਇਰ ਫੁੱਟ ਹੈ। ਉਸ ਨੇ ਰਜਿਸਟਰੇਸ਼ਨ ਲਈ ਸਟੈਮਪ ਡਿਊਟੀ ਦੇ ਤੌਰ 'ਤੇ 99.60 ਲੱਖ ਰੁਪਏ ਵੀ ਦਿੱਤੇ ਹਨ।

Punjabi Bollywood Tadka

ਇੰਨਾਂ ਹੀ ਨਹੀਂ ਰਿਪੋਰਟ ਦੀ ਮੰਨੀਏ ਤਾਂ ਤਮੰਨਾ ਦੇ ਫਲੈਟ ਦਾ ਏਰੀਆ ਤਕਰੀਬਨ 2000 ਸਕਵਾਇਰ ਫੁੱਟ ਹੈ ਅਤੇ ਇਸ ਦੀ ਕੀਮਤ ਕੁੱਲ ਮਿਲਾ ਕੇ 16.6 ਕਰੋੜ ਰੁਪਏ ਹੈ। ਤਮੰਨਾ ਦੀ ਬਿਲਡਿੰਗ 'ਬੇਵਯੂ' 'ਚ 22 ਫਲੋਰ ਹਨ ਅਤੇ ਉਸ ਦੇ ਅਪਾਰਟਮੈਂਟ ਦੇ ਹਰ ਪਾਸੇ ਤੋਂ ਸਮੁੰਦਰ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ।

Punjabi Bollywood Tadka

ਇਸ ਵਜ੍ਹਾ ਕਰਕੇ ਉਸ ਨੇ ਦੁੱਗਣੀ ਕੀਮਤ 'ਚ ਇਹ ਫਲੈਟ ਖਰੀਦਿਆ ਹੈ। ਅਦਾਕਾਰਾ ਦਾ ਫਲੈਟ 14ਵੇਂ ਫਲੋਰ 'ਤੇ ਹੈ। ਦੱਸਆ ਜਾ ਰਿਹਾ ਹੈ ਕਿ ਘਰ ਦੇ ਇੰਟੀਰੀਅਰ 'ਤੇ ਤਮੰਨਾ 2 ਕਰੋੜ ਰੁਪਏ ਖਰਚ ਕਰਨ ਦਾ ਵਿਚਾਰ ਕਰ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸਾਊਥ ਦੀਆਂ ਫਿਲਮਾਂ 'ਚ ਆਪਣੀ ਧਾਕ ਜਮਾਉਣ ਤੋਂ ਬਾਅਦ ਤਮੰਨਾ ਭਾਟੀਆ ਨੇ ਅਜੈ ਦੇਵਗਨ ਦੀ ਫਿਲਮ 'ਹਿੰਮਤਵਾਲਾ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ 'ਬਾਹੂਬਲੀ' 'ਚ ਤਮੰਨਾ ਦੀ ਖੂਬ ਤਾਰੀਫ ਕੀਤੀ ਗਈ।

Punjabi Bollywood Tadka

ਦੱਸ ਦਈਏ ਕਿ 'ਬਾਹੂਬਲੀ' 'ਚ ਤਮੰਨਾ ਭਾਟੀਆ ਨੇ ਅਵੰਕਿਤਾ ਦਾ ਕਿਰਦਾਰ ਨਿਭਾਇਆ ਸੀ ਅਤੇ ਉਸ ਦੇ ਅੰਦਾਜ਼ ਨੂੰ ਖੂਬ ਪਸੰਦ ਕੀਤਾ ਗਿਆ ਸੀ। ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ 'ਖਾਮੋਸ਼ੀ' ਦੀ ਤਿਆਰੀ 'ਚ ਲੱਗੀ ਹੋਈ ਹੈ। 'ਖਾਮੋਸ਼ੀ' ਦੇ ਪ੍ਰਮੋਸ਼ਨ ਦੇ ਨਾਲ ਹੀ ਤਮੰਨਾ ਭਾਟੀਆ ਨੇ ਹਾਲ ਹੀ 'ਚ ਆਪਣਾ ਫੋਟੋਸ਼ੂਟ ਕਰਵਾਇਆ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ।


Tags: Tamannaah BhatiaLavish Versova ApartmentBayviewAjay DevgnHimmatwalaBaahubaliBollywood Celebrity

Edited By

Sunita

Sunita is News Editor at Jagbani.